ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/15

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੧

ਪੂਰਨ ਜਤੀ ਤੇ ਮਤ੍ਰੇਈ ਲੂਣਾ

ਦੀ ਗੇਣਤੀ ਵਿਚ ਗਿਣਿਆਂ ਜਾਣ ਦਾ ਹੱਕ ਦਾਰ ਹੋਗਿਆ ਹੈ, ਅੱਜ ਉਸਦੇ ਸੁੱਕੇ ਬਿ੍ੱੱਛ ਨੂੰ ਫਲ ਲੱਗ ਗਿਆ ਹੈ,ਅੱਜ ਉਸ ਦੇ  ਨਿਰਾਸਾ ਭਰੇ ਦਿਲ ਨੂੰ ਢਾਰਸ ਬੱਝ ਗਈ ਹੈ। ਜਿਸ ਬਾਲ ਦੇ ਮੁਖੜੇ ਨੂੰ ਦੇਖਣ ਲਈ ਸਾਰਾ ਰਾਜ ਭਵਨ ਬਾਰਾਂ ਬਰਸ ਦੀ ਲੱਗੀ ਔੜ ਤੋਂ ਅੱਕੇ ਹੋਏ ਜੱਟ ਦੀ ਘਬਰਾਹਟ ਵਾਂਗ ਘਬਰਾ ਰਿਹਾ ਸੀ ਤੇ ਦਿਨ ਰਾਤ ਟਿੱਕਾ ਸਾਹਿਬ ਦੇ ਜਨਮ ਧਾਰਨ ਲਈ ਨਿਰੰਕਾਰ ਦੀ ਦਰਗਾਹ ਵਿੱਚ ਅਰਜ਼ਾਂ ਕਰਦਾ ਤੇ ਸੁੱਖਾਂ ਮਨਾ ਰਿਹਾ ਸੀ ਅੱਜ ਉਸ ਚੰਦ੍ਰ ਮੁਖ ਟਿੱਕਾ ਤੋਂ ਸਾਹਿਬ ਹਾਂ ਜੀ ਕਿਸੇ ਆਉਣ ਵਾਲੇ ਸਮੇਂ ਨੂੰ ਚਾਰ ਚੰਨ ਲਾਣ ਵਾਲੇ ਯੋਗੀ ਟਿੱਕਾ ਸਾਹਿਬ ਜੀ ਦਾ ਜਨਮ ਹੋ ਗਿਆ ਹੈ। ਸਾਲਵਾਹਨ ਦੀ ਅਮਿੱਤ ਖੁਸ਼ੀ ਦਾ ਕੋਈ ਅੰਤ ਤੇ ਪਾਰਾ-ਵਾਰ ਨਹੀਂ, ਵਧਾਈਆਂ ਦੇਣ ਵਾਲਿਆਂ ਦੀਆਂ ਦਿਲੀ ਇੱਛਾ  ਪੂਰਣ ਕੀਤੀਆਂ ਜਾਂਦੀਆਂ ਹਨ। ਗਰੀਬਾਂ ਨੂੰ ਅੱਠੇ ਪਹਿਰ ਮਠਿਆਈਆਂ ਤੇ ਸੁੰਦਰ ੨ ਭੋਜਨ ਤੇ ਕੱਪੜੇ ਆਦਕਾਂ ਦੇ ਖੁਲ੍ਹੇ ਭੰਡਾਰੇ ਖੋਲ੍ਹ ਦਿਤੇ ਗਏ ਹਨ, ਕੋਈ ਅਜੇਹਾ ਭਿਖਾਰੀ ਨਹੀਂ ਜੋ ਅੱਜ ਸਾਲਵਾਹਨ ਦੇ ਹੱਥੋਂ ਮਾਲਾ ਮਾਲ ਨਾ ਹੋ ਰਿਹਾ ਹੋਵੇ। ਪੁਤ੍ ਦੇ ਜਨਮ ਦੀਆਂ ਵਧਾਈਆਂ ਤੇ ਹਰ ਪਾਸਿਓਂ ਉਸਦੇ ਚਿਰ ਕਾਲ ਤੱਕ ਚਿਰੰਜੀਵ ਹੋਣ ਦੀਆਂ ਅਸੀਸਾਂ ਨੂੰ ਸੁਣ ਸੁਣਕੇ ਰਾਜਾ ਸਾਲਵਾਹਨ ਦਾ ਮਨ ਕੌਲ ਫੁੱਲ ਵਾਂਗ ਪ੍ਰਫੁੱਲਤ ਹੋ ਰਿਹਾ ਹੈ ਤੇ ਅੱਜ ਉਹ ਆਪਣੇ ਆਪ ਵਿਚ ਫੁੱਲਿਆ ਨਹੀਂ ਸਮਾਉਂਦਾ। ਏਸਤਰਾਂ ਰਾਜਾ ਪਰਜਾ ' ਦੋਵੇਂ ਧਿਰਾਂ ਟਿੱਕਾ ਸਾਹਿਬ ਦੇ ਜਨਮ ਪਰ ਅਤਯੰਤ ਖੁਸ਼ ਨਾਲ ਖੀਵੇ ਹੋ ਰਹੇ ਹਨ।