ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/13

ਇਹ ਸਫ਼ਾ ਪ੍ਰਮਾਣਿਤ ਹੈ

ਪੂਰਨ ਜਤੀ ਤੇ ਮਤ੍ਰੇਈ ਲੂਣਾ

ਹੈ ਜੋ ਦੁਵਾਦਾਰੂ ਦੇਣ ਨਾਲ ਰੋਗੀ ਰੋਗ ਦੇ ਪੰਜੇ ਤੋਂ ਛੁਟਕਾਰਾ ਪਾ ਸਕੇ। ਏਸ ਰੋਗ ਤੋਂ ਛੁਟਕਾਰਾ ਤਾਂ ਕੇਵਲ ਉਹੋ ਹੀ ਦਿਵਾ ਸਕਦਾ ਹੈ ਜਿਸ ਨੇ ਲਾਇਆ ਹੈ, ਨਿਰੰਕਾਰ ਦੇ ਬਖਸ਼ਸ਼ੀ ਦਰ ਤੋਂ ਛੁਟ ਏਸ "ਪੁਤੀ ਗੰਢ ਪਵੇ ਸੰਸਾਰ" ਦੀ ਬੀਮਾਰੀ ਨੂੰ ਸ਼ਫਾ ਬਖਸ਼ਕੇ "ਪੁਤ੍ਰ" ਦਾ ਦਾਨ ਕੌਣ ਬਖਸ਼ ਸਕਦਾ ਹੈ? ਕੇਵਲ ਓਹੋ ਹੀ ਘਟ ਘਟ ਕੇ ਅੰਤਰ ਦੀ ਜਾਨਣ ਵਾਲਾ ਵਾਹਿਗੁਰੂ ਹੀ ਇਸ'ਪੂ'ਵਾਸ਼ਨਾਂ ਨੂੰ ਆਪਣੀ ਅਪਾਰ ਮੇਹਰ ਨਾਲ ਪੂਰਨ ਕਰਕੇ ਰਾਜੇ ਸਾਲਵਾਹਨ ਦੇ ਦਿਲ ਵਿਚ ਰੜਕ ਰਹੇ ਕੰਟਕ ਨੂੰ ਦੂਰ ਕਰ ਸਕਦਾ ਹੈ। ਪੁਤ੍ਰ ਦੀ ਸਿੱਕ ਨੇ ਰਾਜੇ ਦੇ ਸਾਰੇ ਸੰਸਾਰਕ ਸੁਖ ਕੌੜੇ ਤੇ ਫਿੱਕੇ ਬੇ ਰਸ ਕਰ ਦਿੱਤੇ ਹਨ, ਸੰਸਾਰ ਦੀ ਨਾਸਮਾਨਤਾ ਦਾ ਨਕਸ਼ਾ ਪਲ ਪਲ ਪਿਛੋਂ ਅੱਖਾਂ ਅੱਗੇ ਆ ਬੱਝਦਾ ਹੈ ਤੇ ਸਾਰਾ ਸੰਸਾਰ ਮਿਥਿਆ ਹੋ ਹੋ ਭਾਸਦਾ ਹੈ ਤੇ ਸੋਚਾਂ ਫੁਰਦੀਆਂ ਹਨ ਕਿ ਏਸ ਸਾਰੇ ਰਾਜ ਭਾਗ ਨੂੰ ਕੌਣ ਸੰਭਾਲੇਗਾ? ਏਸ ਤਖਤ ਤੇ ਤਾਜ ਦਾ ਕੌਣ ਵਾਰਸ ਬਣੇਗਾ, ਘੜੀ ਘੜੀ ਪੁਤ੍ਰ ਦੇ ਸੁੰਦਰ ਮੁਖੜੇ ਨੂੰ ਦੇਖਣ ਲਈ ਹਾਹੁਕੇ ਭਰ ੨ ਰਾਜਾ ਨਿਰੰਕਾਰ ਪਰੀ ਪੂਰਣ ਦੀ ਦਰਗਾਹ ਵਿਚ ਦਿਲੀ ਸੱਧਰ ਭਰੀ ਚਾਹ ਨਾਲ ਨੱਕ ਗੋਡੇ ਰਗੜਦਾ ਹੈ ਤੇ ਨਿੰਮ੍ਰਤਾ ਭਰੇ ਹਿਰਦੇ ਨਾਲ ਕੇਵਲ ਇੱਕੋ ਪੁਤਰ ਦੀ ਹੀ ਯਾਚਨਾ ਕਰ ਕਰ ਤਰਲੇ ਤੇ ਮਿਨਤਾਂ ਦੇ ਹਿਰਦੇ ਵੇਹਦਕ ਸ਼ਬਦ ਕਹਿੰਦਾ ਸੁਣਾਈ ਦਿੰਦਾ ਹੈ, ਰਾਤ ਦਿਨ "ਅਣਪੁਤ੍ਰ" ਰਹਿਕੇ ਔਤਰੇ ਮਰਨ ਦੇ ਸੂਲ ਨੂੰ ਦੂਰ ਕਰਨ ਖਾਤਰ ਰਾਜਾ ਜੋ ਕੋਈ ਕੁਝ ਕਹਿੰਦਾ ਹੈ ਓਹੋ ਹੀ ਕਰਦਾ ਹੈ, ਕੋਈ ਦੇਵੀ ਦੇਵਤਾ ਮਨਾਉਣ ਤੇ ਕੋਈ ਕਸਰ ਸੌਂਤ੍ਰੇ ਬਣਕੇ ਮਰਨ ਖਾਤਰ ਨਹੀਂ ਛੱਡੀ। ਪੁਤ੍ਰ ਵਾਸ਼ਨਾਂ