ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/110

ਇਹ ਸਫ਼ਾ ਪ੍ਰਮਾਣਿਤ ਹੈ

੧੦੬

ਪੂਰਨ ਜਤੀ ਤੇ ਮਤ੍ਰੇਈ ਲੂਣਾ

ਬਣ ਗਏ, ਹੌਲੀ ੨ ਏਹ ਸੋ ਰਾਜਾ ਸਾਲਵਾਹਨ ਦੀ ਪਿਆਰੀ ਕਪਟਣ, ਰਾਣੀ ਲੂਣਾਂ ਦੇ ਕੰਨੀਂ ਭੀ ਪਹੁੰਚੀ ਕਿ ਸਾਡੇ ਬਾਗ ਵਿੱਚ ਜੋ ਜੋਗੀ ਆਇਆ ਹੈ ਬੜੀਆਂ ਰਿੱਧੀਆਂ ਸਿੱਧੀਆਂ ਵਾਲਾ ਹੈ, ਏਸ ਦੇ ਹੱਥੋਂ ਅਨੇਕਾਂ ਦੇ ਬੂਟੇ ਲੱਗ ਗਏ, ਤੇ ਖਾਨ ਦਾਨ ਹਰੇ ਭਰੇ ਹੋ ਗਏ ਹਨ। ਮਖੌਲ ਕਰਦਾ ਕਰਦਾ ਪੁਤ੍ਰ ਦਾਨ ਕਰ ਮਾਰਦਾ ਹੈ। ਰਾਤ ਆਏ ਰਾਜੇ ਨੂੰ ਜੋਗੀ ਦੇ ਦਰਸ਼ਨਾਂ ਲਈ ਚੁਕ ਭਿੱਤੀ ਪੜ੍ਹਾਈ, ਅਕਲ ਦੇ ਕੋਟ ਰਾਜੇ ਨੇ ਪ੍ਰਵਾਨ ਕਰ ਲਿਆ ਤੇ ਸਵੇਰੇ ਜੋਗੀ ਰਾਜ ਦੇ ਦਰਸ਼ਨ ਕਰਨ ਲਈ ਵੇਲਾ ਆਪੋ ਵਿੱਚ ਨੀਯਤ ਕਰ ਲਿਆ ਗਿਆ ਤੇ ਦੋਵੇਂ ਧਿਰਾਂ ਸੌਂ ਗਏ।

ਲੂਣਾਂ ਦਾ ਕਪਟ ਪ੍ਰਗਟ ਹੈ ਗਿਆ

੪੨.

ਅਜੇ ਪਹੁਫੁਟਾਲਾ ਹੀ ਸੀ ਕਿ ਰਾਜਾ ਸਾਲਵਾਹਨ ਤੇ ਲੂਣਾਂ ਦੋਵੇਂ ਜੋਗੀ ਦੀ ਸਮਾਧੀ ਕੋਲ ਜਾ ਖੜੋਤੇ, ਜਾਂ ਜੋਗੀ ਨੇ ਨੈਨ ਖੋਹਲੇ ਤਾਂ ਉਠਕੇ ਰਾਜਾ ਦੇਖਕੇ ਚਰਨੀਂ ਹੱਥ ਲਾਕੇ ਨਮਸਕਾਰ ਕੀਤੀ ਤੇ ਬੈੈਠਣ ਵਾਸਤੇ ਇਸ਼ਾਰਾ ਕੀਤਾ ਇੱਕ ਕਰਾਮਾਤੀ ਤੇ ਸਕਲ ਕਲਾ ਸੰਪੂਰਨ ਦੇ ਰਾਜ ਆਪਣੇ ਚਰਨਾਂ ਤੇ ਹੱਥ ਲਗਦੇ ਵੇਖਕੇ ਤ੍ਰਬਕਿਆ ਤੇ ਦੋ ਤਿੰਨ ਕਦਮ ਪਿੱਛੇ ਹਟਕੇ ਬੋਲਿਆ-ਹੇ ਭਗਵਾਨ! ਮੈਂ ਆਪਦੇ ਪਾਸ ਤਾਂ ਸਵਾਲੀ ਮੰਗਤੇ ਦੀ ਨਿਆਈਂ ਵਰ ਦਾਨ ਪ੍ਰਾਪਤ ਕਰਨ ਆਇਆ ਹਾਂ, ਆਪਨੇ ਮੇਰੇ ਪੈਰਾਂ ਨੂੰ ਛੋਹਕੇ ਮੇਰੇ ਸਿਰੋਂ ਕਦੇ ਨਾਂ ਉਤਰਨ ਵਾਲਾ ਭਾਰ ਚੜ੍ਹਾ ਦਿੱਤਾ ਹੈ, ਜਿਸਨੂੰ ਮੈਂ ਜਨਮ ਜਨਮਾਂਤ੍ਰਾਂ ਭੀ ਨਹੀਂ ਉਤਾਰ ਸਕਦਾ।