ਪੰਨਾ:ਪੁੰਗਰਦੀਆਂ ਪ੍ਰੀਤਾਂ.pdf/98

ਇਹ ਸਫ਼ਾ ਪ੍ਰਮਾਣਿਤ ਹੈ



ਸਿੰਘਾ!

ਸਿੰਘਾ! ਕਿਰਪਾਨ ਬਖਸ਼ੀ ਗੁਰਾਂ,
ਤੂੰ ਇਸ ਨੂੰ ਲਿਸ਼ਕਾਇਆ।
ਤੂੰ ਸਮਝਿਆ, ਤੂੰ ਲੜਨਾ ਏ ਖਿਲਾਫ
ਬੁਰਆਈ ਦੇ।
ਜੁਲਮ ਨਹੀਂ ਛਡਣਾ
ਧੋਖਾ ਰਹਿਣ ਨਹੀਂ ਦੇਣਾ
ਪਰ ਸੋਚਿਆ ਸਚਿਆ ਨਹੀਂ।
ਬੁਰਆਈ ਦੇ ਵੈਰੀਆ
ਕਿਵੇਂ ਬੀਜ ਇਸਦਾ ਨਾਸ ਹੁੰਦਾ।
ਢਾਡਾਂ ਉਤੇ ਵਾਰਾਂ ਸੁਣ ਕੇ
ਕੁਰਬਾਨੀਆਂ, ਜੋਸ਼ਦੀਆਂ ਸ਼ਹੀਦੀਆਂ,
ਤੂੰ ਸਮਝਿਆ ਤੇਰਾ ਕੰਮ ਏ ਮਰਨਾ।
ਪਰ ਭੁਲ ਗ਼ਿਆ ਕਿਸ ਲਈ
ਤੂੰ ਸਮ‌ਝਦਾ ਰਿਹਾ
ਤੈਂ ਦੁਨੀਆਂ ਨੂੰ ਸਿਖ ਬਨਾਉਣੇ

੯੧