ਪੰਨਾ:ਪੁੰਗਰਦੀਆਂ ਪ੍ਰੀਤਾਂ.pdf/93

ਇਹ ਸਫ਼ਾ ਪ੍ਰਮਾਣਿਤ ਹੈ



ਨਿਮਰਤਾ ਸਿੰਗਾਰਿਆ,
ਮਿਠ ਮਿਠ ਬੋਲਦੀਏ
ਬਾਣੀ ਦੀਏ ਬਖਸ਼ਿਸੇ
ਕੋਮਲਤਾ ਦੇ ਭੰਡਾਰ,
ਗਰੀਬ ਦਿਆ ਦਿਲਾ।
ਦਰੜਿਆਂ ਦੀ ਜਾਨ ਓ;
ਮਜ਼ਲੂਮਾ ਦੇ ਰਖਸ਼ਕ
ਦੁਖੀਆਂ ਤੋਂ ਨਿਸਾਰਿਆ।
ਕ੍ਰਿਤਿਆਂ ਦੇ ਟੋਲੇ
ਸਬਰ ਦਿਆ ਪਿਆਲਿਆ

ਅਜ਼ਾਦੀ ਦਿਆ ਬਲਬਲਿਆ
ਹੱਕ ਦਿਆ ਨਾਹਰਿਆ।
ਗਮਾਂ ਵਿਚ ਹਸਦਿਆਂ
ਦੁਖਾਂ ਵਿਚ ਰਸਦਿਆ
ਤੂਫਾਨ ਤੋਂ ਨਾ ਹਿਲਦਿਆ
ਚਿਟਾਨੀ ਇਰਾਦਿਆ।
ਬਹਾਰਾਂ ਵਿਚ ਝੂਮਦਿਆ
ਲੁਸਦੀਆਂ ’ਚ ਟਹਿਕਦਿਆ।
ਗਾਰਾਂ ਵਿਚ ਮਹਿਕਦਿਆ ਬੂਟਿਆ।
ਐਸਾ ਇਨਸਾਨ ਕਿਸ ਸਾਜਿਆ

੮੬