ਪੰਨਾ:ਪੁੰਗਰਦੀਆਂ ਪ੍ਰੀਤਾਂ.pdf/90

ਇਹ ਸਫ਼ਾ ਪ੍ਰਮਾਣਿਤ ਹੈ

ਆ ਉਏ ਰੁਲੇ ਗਰੀਬ ਦੇ ਬਚੇ
ਤੈਨੂੰ ਨਾਲ ਕਲੇਜੇ ਲਾਵਾਂ।
ਹਰ ਬਸ਼ਰ ਇਹ ਤਾਲ ਮਿਲਾਵੇ,
ਸਭ ਕੁਝ ਤੇਰਾ ਕੁਝ ਨਹੀਂ ਮੇਰਾ
ਸਭ ਇਹ ਤੂੰ —— ਬਸ ਇਨਹੀ ਭੇਟ ਚੜਾਵਾਂ।
ਮੈਂ ਹੋਰ ਕਮਾਵਾਂ, ਹੋਰ ਕਮਾਵਾਂ,
ਲੁਟ ਲੁਟਾ ਗ਼ੀਤ ਤੇਰੇ ਹੀ ਗਾਵਾਂ।
ਕਠੇ ਮਿਲ ਵੰਡ ਖੁਸ਼ੀਆਂ ਛਕੀਏ,
ਅਸੀਂ ਇਕਲੇ ਜਾਂ ਕਠੇ ਕਮਾਈਏ।
ਡੁਬ ੨ ਕਰਦੇ ਪ੍ਰੇਮ ਪਿਆਲੇ,
ਇਕ ਦੂਜੇ ਨਾਲ ਵਟਾਈਏ।
ਵਾਹ ਰੇ ਦਾਤਾ, ਵਾਹ ਰੇ ਦਾਤਾ,
ਵਾਹ ਮੇਰੇ ਸੁਆਮੀ, ਵਾਹ ਰੇ ਗਿਆਤਾ
ਸ਼ੁਕਰ ਗੁਜਾਰੀ ਦੀਆਂ ਉਚਾਈਆਂ ਉਤੋਂ
ਲਮੀਆਂ ਤਿੱਖੀਆਂ ਅਵਾਜਾਂ ਕਢਕੇ
ਚੇੜੇ ਅਸਮਾਨੀ ਉੱਡ ਜਾਵਾਂ।

--Ο--

੮੬