ਪੰਨਾ:ਪੁੰਗਰਦੀਆਂ ਪ੍ਰੀਤਾਂ.pdf/89

ਇਹ ਸਫ਼ਾ ਪ੍ਰਮਾਣਿਤ ਹੈ

ਪਰੀਆਂ, ਹਰੀਆਂ, ਜਰੀਆਂ, ਸਾਰੀਆਂ
ਕਿਸ ਸੁੰਦਰ ਹੁਨਰ ਰੰਗ ਰਲੀਆਂ।
ਮਿਲਕੇ ਇਕ ਅਕਾਰ ਹੈ ਪਿਆਰੇ
ਇਸ ਸਾਕਾਰੋਂ ਸੁੰਦਰਤਾ ਹੋਰ ਉਘੜਦੀ
ਹੁਨਰ ਵਿਚੋਂ ਤਦੋਂ ਹੁਨਰ ਪੁੰਗਰਿਆ
ਜਦੋਂ ਲਗ਼ੀਆਂ ਅੰਦਰ ਝੜੀਆਂ।
ਸਹਿਜ ਸੁਆਦ ਦੀ ਸਹਿਜੇ ਸਮਝ ਏ ਆਈ,
ਜਦੋਂ ਅਖਾਂ ਹੋਈਆਂ ਰਸ ਭਰੀਆਂ।
ਇਨਾਂ ਰਸ ਰਾਸਾਂ ਤੋਂ ਮੈਂ ਬਣਿਆ ਰਸੀਆ
ਦਿਲ ਤਾਰਾਂ ਤੇ ਗੱਜ ਪ੍ਰੇਮ ਦਾ ਫਿਰਿਆ।
ਉਹਨਾਂ ਸਾਰਾਂ ਦੀ ਗੁੰਜਾਰ ਦੇ ਅੰਦਰ,
ਮੈਂ ਰਾਗ ਸਾਂਝ ਦੇ ਗਾਵਾਂ,
ਹਮਦਰਦੀ ਬਣ ਬਣ ਫੁਲਦਾ ਜਾਵਾਂ
ਰਮਜ਼ ਕੁਰਬਾਨੀ ਦੀ ਪਿਛੋਂ,
ਹਥ ਨਾਲ ਹਥ ਵਟਾਕੇ
ਜਿਵੇਂ ਲੜ ਕਿਸੇ ਦੇ ਲਗ ਜਾਵਾਂ
ਆ ਭਰਾ ਹਿੰਦੂ, ਤੂੰ ਕਿਉਂ ਮੁਸਲਿਮ,
ਅਸੀ ਇਕੋ ਬਾਪ ਦੇ ਬੇਟੇ।
ਪਛੜਿਆਂ ਦੁਰਕਾਰਿਆਂ ਦੇ ਗੱਲ
ਪੈਣ ਉਬੜ ਉਂਬੜ ਕੇ ਬਾਹਵਾਂ।

੮੨