ਪੰਨਾ:ਪੁੰਗਰਦੀਆਂ ਪ੍ਰੀਤਾਂ.pdf/74

ਇਹ ਸਫ਼ਾ ਪ੍ਰਮਾਣਿਤ ਹੈ



ਮੈਂ ਧੂੜ ਹਾਂ

ਹੈ ਇਜਤ ਉਹਦੀ ਇਸ ਜੱਗ਼ ਅੰਦਰ,
ਜਿਸ ਦੀ ਮਾਇਆ ਵਿਚ ਖਚਤ,
ਤਕਦੀਰ ਹੋਵੇ।
ਸ਼ਾਨ ਉਸਦੀ ਵਿਚ ਜਹਾਨ ਝੂਲੇ;
ਅਰਸ਼ ਚੁਮਦੀ ਬਿਲਡਿੰਗ ਰੰਗੀਨ ਹੋਵੇ।
ਪੁਛ ਪਰਤੀਤ ਉਸਦੀ ਇਸ ਸਮਾਜ ਅੰਦਰ,
ਚੜ੍ਹਦੇ ਕੰਮਾਂ ਦਾ ਤਾਣਾ ਤਣਿਆ,
ਜਿਸ ਦਾ ਦੂਰ ਦੂਰ ਹੋਵੇ।
ਨਾਉਂ ਉਸਦਾ ਪੂਰਾ ਹੈ ਲਿਆ ਜਾਂਦਾ
ਕੀਮਤਾਂ ਵਿਚ ਫਬਦਾ ਸਰੀਰ ਹੋਵੇ।
ਗਲ ਉਸਦੀ ਅਜ ਹੈ ਸੁਣੀ ਜਾਂਦੀ
ਕਾਰ ਚਮਕਦੀ ਅਛੀ ਕੋਈ ਮੇਡ ਹੋਵੇ।
ਧਨ ਵਾਲਾ ਹੀ ਚੌਧਰ ਏਥੇ ਲੈ ਸਕਦੇ,
ਖਰਚਨ ਵਾਸਤੇ ਖੁਲੀ ਖਟੀਰ ਹੋਵੇ।
ਇਹ ਠੀਕ ਹੈ!

੬੯