ਪੰਨਾ:ਪੁੰਗਰਦੀਆਂ ਪ੍ਰੀਤਾਂ.pdf/66

ਇਹ ਸਫ਼ਾ ਪ੍ਰਮਾਣਿਤ ਹੈ



ਜਿਨਾਂ ਕੰਮ ਕਰਨ ਨੂੰ ਕੋਈ ਨੀ
ਉਨਾਂ ਸਿਰਾਂ ਤੇ ਰੇਸ਼ਮੀ ਸਾਫੇ।
ਤੇਰੇ ਸਿਰ ਦੀ ਵਲਖੀ ਖਿੰਡੀ ਵਿਚੋਂ;
ਖਿੰਡੀ ਕਿਸਮਤ ਵਾਝੂੰ
ਵਾਲ ਪਏ ਨੇ ਲਟਕੇ।
ਦੁਨੀਆਂ ਭਰ ਦੀਆਂ ਖੂਬਸੂਰਤੀਆਂ,
ਜਿਵੇਂ ਬੇ ਪਹਿਚਾਣ ਤੇਰੇ ਝੋਲੇ।
ਉਹ ਫੁਲਾਂ ਨੂੰ ਸੁਘਣ ਜਾਣਦੇ
ਤੇਰੇ ਨਕ ’ਚ ਫਸੇ ਨੇ ਡਕੇ।

ਉਹ ਪਾਉਡਰ ਪਿਆਰਾਂ ’ਚ ਰਹਿੰਦੇ,
ਤੇਰੇ ਘਰ 'ਚ ਲੜਾਈ ਦੇ ਠੇਕੇ।
ਉਤੇ ਮੂੰਹ ਦੇ ਕਾਮ ਰਲੇ ਮਿਟੀ ਭਰੇ
ਧੂੜਾਂ ਦੇ ਖਿੰਡੇ ਨੇ ਕੜਛੇ।
ਦੁਨੀਆਂ ਕਾਰਾਂ ਦੇ ਵਿਚ ਟਹਿਲਦੀ ਦਾ
ਉਹ ਟੁਟੇ ਗਡੇ ਲਿਸੇ ਢਗਿਆਂ ਵਾਲਿਆਂ ਜਟਾ
ਤੂੰ ਸਭਨਾ ਦਾ ਪਾਲਕ ਏਂ।
ਬੋਹਲ ਲਾਕੇ ਲੰਘੇ ਡੰਗ਼ ਖਾਣ ਵਾਲਿਆ
ਥਾਨ ਕਮਾਕੇ ਟਾਕੀਆਂ ਹੰਡਾਨ ਵਾਲਿਆ
ਇਹ ਕੇਕ ਪੇਸਟਰੀਆਂ ਤੇਰੀਆ ਨੇ
ਜਿਨਾ ਉਤੇ ਨੇ ਕੀਮਤੀ ਰੁਮਾਲ ਸਜੇ।

੬੧