ਪੰਨਾ:ਪੁੰਗਰਦੀਆਂ ਪ੍ਰੀਤਾਂ.pdf/62

ਇਹ ਸਫ਼ਾ ਪ੍ਰਮਾਣਿਤ ਹੈ

ਕ੍ਰਿਤੀ ਦਾ ਹੱਥ

ਤੇਰੇ ਸਖਤ ਮੇਹਿਨਤੀ ਹੱਥ ਵਿਚ ਨੇ
ਨਰਮੀ ਬਖਸਿਸ਼ ਦੀਆਂ
ਕੋਮਿਲ ਤੈਹਾਂ ਬਣੀਆਂ ਹੋਈਆਂ।
ਤੇਰੇ ਹਥ ਦੀਆਂ ਏਢੀਆਂ ਲੀਕਾਂ, ਇਹ ਨਹੀਂ
ਹਨ ਦੇਸ ਦੀਆਂ ਕਿਸਮਤਾਂ ਉੱਕਰੀਆਂ ਹੋਈਆਂ।
ਹੇਠਲੇ ਪਾਸੇ ਹੈ ਮਹਿਨਤ ਦਾ ਰਾਜ ਬਣਿਆ
ਉਤੇ ਸਦੀਆਂ ਸਾਲਾਂ ਦੀਆਂ
ਝੁਰੜੀਆਂ ਬੁਢੀਆਂ ਹੋਈਆਂ।
ਤੇਰੇ ਹਥ ਦੇ ਹਲਾਉ ਹਟਾਉ ਦੇ ਨਾਲੇ
ਤੱਫਰੀਉ, ਤੱਬਾ, ਦੀਆਂ ਸੁਰਾਂ ਵਜ ਰਹੀਆਂ।
ਤੇਰੇ ਹਥ ਦੀਆਂ ਸ਼ਾਖ ਨਮਾ ਉਗ਼ਲਾਂ ਦੀ
ਨਕਲ ਤੇ ਨੇ,
ਇਸ ਬਾਗ ਵਿਚ ਟਹਿਣੀਆਂ ਤਣੀਆਂ ਹੋਈਆਂ।
ਤੇਰੇ ਊਂਗਲਾਂ ਦੇ ਸਖਤ ਪੋਟੇ ਇਹ ਨਹੀਂ
ਇਨਾਂ ਡੋਡੀਆਂ ’ਚ
ਨਰਮ ਨਰਮ ਪਤੀਆਂ ਨੇ ਪਲ ਰਹੀਆਂ।

੫੭