ਪੰਨਾ:ਪੁੰਗਰਦੀਆਂ ਪ੍ਰੀਤਾਂ.pdf/6

ਇਹ ਸਫ਼ਾ ਪ੍ਰਮਾਣਿਤ ਹੈ

ਸੁੰਦਰਤਾ।

ਐ ਹੁਸੀਨ,
ਪਰੀਆਂ ਦੀ ਰਾਣੀ।
ਤੇਰੀ ਸੋਹਣੀ ਸੁੰਦਰਤਾ ਸਾਹਵੇਂ,
ਸਭ ਸੰਦਰਤਾ ਫ਼ਿਕੀ ਪੈ ਜਾਵੇ।
ਜਵਾਨੀਆਂ ਕਈ ਦੀਵਾਨੀਆਂ ਹੁੰਦੀਆਂ,
ਗਸ਼ ਪੈਣ ਜਦੋਂ, ਪਿਠ ਭੁਆਵੇਂ।
ਭਾਉਰਿਆਂ ਤਾਈਂ ਬਿਨ੍ਹ ਬਿਨ੍ਹ ਸੁਟਦੀ,
ਬਲਬੁਲ ਤੇਰੇ ਆ ਦੁਆਰੇ ਗਾਵੇ।
ਪ੍ਰਵਾਨਿਆਂ ਦੇ ਦਿਲ ਘਾਇਲ ਕਰਦੀ,
ਤੜਫ ਜਾਣ ਜਦੋਂ ਝਲਕ ਦਿਖਾਵੇਂ।
ਮਟਕ ਮਟਕ ਨੀ ਤੁਰਦੀਏ ਮੁਟਿਆਰੇ,
ਹਸਦਾ ਜੋਬਨ ਤੇਰਾ ਖਾਵੇ ਹੁਲਾਰੇ।
ਤੇਰੀਆਂ ਗਲ੍ਹਾਂ ਦੀ ਲਾਲ ਇਹ ਲਾਲੀ,
ਸਿਰ ਟੰਗੇ ਨਾਲ ਸ਼ਰਤ ਲਗਾਵੇ।
ਪਰ ਇਸ ਫੁਲ ਦੇ ਸੰਦਰਤਾ ਫਿਕੀ,
ਜੇ ਗੁਣ ਰੂਪੀ ਖੁਸ਼ਬੂ ਨ ਆਵੈ॥