ਪੰਨਾ:ਪੁੰਗਰਦੀਆਂ ਪ੍ਰੀਤਾਂ.pdf/46

ਇਹ ਸਫ਼ਾ ਪ੍ਰਮਾਣਿਤ ਹੈ

ਜੱਗ ਰੀਤਾਂ

ਸਰਾਵਾਂ ਸਕੂਲਾਂ ਤਰਵਰਾਂ ਵਿਚ ਬਾਗਾਂ ਸੋਹਣੇ।
ਸੋਹਣੇ ਰਾਹੀ ਵਿਦਯਾਰਥੀ, ਪੰਛੀ ਮਨਮੋਹਣੇ।
ਸਮਾਂ ਪਾ ਨਾ ਦਿਸ ਆਵੰਦੇ ਐਸੇ ਪਰੋਹੁਣੇ।
ਤਿਵੇਂ ਹੈ ਜਗ ਦੀ ਕਾਰ ਬਣੀ ਅਜ ਕੱਲ ਥੋੜੇ ਥੋੜੇ।
ਇਹ ਹੈ ਧੁਰ ਦੀ ਰੀਤ ਬਣੀ ਧੁਰ ਦੀ ਕਿਹੜਾ ਮੋੜੇ।
ਬਾਕੀ ਰਹਿੰਦੇ ਸਾਥ ਭੀ ਵਿਚ ਜਲਨ ਵਿਛੋੜੇ।
ਤਿਵੇਂ ਤਿਨਾਂ ਲਦ ਜਾਵਣਾ ਜਾਣ ਕੋਈ ਨਾ ਪਛਾਣੇ।
ਦੁਨੀਆਂ ਟੁਰਦੀ ਵੇਖਕੇ ਬੇਸ਼ਕ ਇਹ ਭਰਦਾ ਹਾਵੇ।
ਜਿਉਂ ਸਿਰ ਵਿਚ ਨਹੀਂ ਵਜਦੀ ਨੇਕੀ ਕੀ ਇਹ ਜਾਣੇ।
ਦੂਜਿਆਂ ਦੇ ਖੂਨ ਚੂਸਕੇ ਆਪਣਾ ਖੂਨ ਵਧਾਵੇ।
ਇਹ ਪਾਪੀ ਨਹੀਂ ਸਮਝਦਾ ਸਭ ਨਿਸਫਲ ਜਾਵੇ।
ਇਹ ਪਸਾਰਾ ਚਾਰ ਦਿਨ ਸੋਚਣ ਨਾ ਇਞਾਣੇ।
ਜਿਨ ਸੋਚੀ ਸੋਚ ਸੇ ਤਰ ਗਏ ਪਰ ਥੋੜੇ ਸਿਆਣੇ।

___________

੪੧