ਪੰਨਾ:ਪੁੰਗਰਦੀਆਂ ਪ੍ਰੀਤਾਂ.pdf/36

ਇਹ ਸਫ਼ਾ ਪ੍ਰਮਾਣਿਤ ਹੈ

ਬ੍ਰਿਹੋਂ ਲੰਗੋਰਾਂ

ਉਦਾਸ ਹਾਂ ਬੇਤਾਬ ਹਾਂ,
ਏਸ ਜਿੰਦਗੀ ਤੋਂ ਬੇਜਾਰ ਹਾਂ।
ਜੀਵਨ ਨਈਆ ਡੱਗ ਮੱਗ ਡੋਲੇ,
ਉਠਦੇ ਨੇ ਦੀਮਾਗ 'ਚ ਵਾਵਰੋਲੇ।
ਬਾਰਿਸ਼ ਹੋ ਰਹੀਏ ਗਮਾਂ ਦੀ,
ਉਠ ਰਹੇ ਨੇ ਬਦਲ ਕਾਲੇ।
ਕਿਸੇ ਦੀ ਯਾਦ 'ਚ ਪਏ ਵਹਿੰਦੇ ਨੇ,
ਗਮਾਂ ਦੇ ਨਦੀਆਂ ਨਾਲੇ।
ਕਿਸੇ ਜਾਨੀ ਸਮੁੰਦਰ 'ਚ ਮਿਲਨਾ ਏ,
ਕਹਿ ਰਹੇ ਨੇ, ਇਹ ਦੋ ਪਰਨਾਲੇ।

_________

੩੧