ਪੰਨਾ:ਪੁੰਗਰਦੀਆਂ ਪ੍ਰੀਤਾਂ.pdf/28

ਇਹ ਸਫ਼ਾ ਪ੍ਰਮਾਣਿਤ ਹੈ

ਨਿਰਾਸਾ


ਹਰ ਖੂੰਜੇ ਅਤੇ ਨੁਕਰ ਅੰਦਰ,
ਹਰ ਨ੍ਹੇਰੇ ਦੀ ਬੁਕਲ ਅੰਦਰ।
ਹਰ ਇਕ ਜੁੜਵੀਂ ਪਿਠ ਦੇ ਪਿਛੇ,
ਹਰ ਇਕ ਲੁਕਵੀਂ ਗੁਠ ਦੇ ਪਿਛੇ।
ਡੇਲੀਆਂ ਮੇਰੀਆਂ ਘੁਮਦੀਆਂ ਰਹੀਆਂ,
ਭਿਫਣਾ ਮੇਰੀਆਂ ਫਰਕਦੀਆਂ ਰਹੀਆਂ।
ਦੇਖਣ ਦੀ ਆਸ਼ਾ ਅੰਦਰ,
ਬੀਤ ਰਹੀ ਨਿਰਾਸ਼ਾ ਅੰਦਰ।
ਧੜਕਨਾ ਮੇਰੀਆਂ ਵਧਦੀਆਂ ਗਈਆਂ,
ਸੋਚਾਂ ਮੇਰੀਆਂ ਵਧਦੀਆਂ ਗਈਆਂ।
ਖੁਸ਼ੀ ਦੀਆਂ ਲਾਲੀਆਂ ਲਹਿੰਦੀਆਂ ਗਈਆਂ,
ਕਾਲਖ ਦੀਆਂ ਬਦਲੀਆਂ ਉਗ਼ੜਦੀਆਂ ਗਈਆਂ।
ਸਧਰਾਂ ਮੇਰੀਆਂ ਸਾਰੀਆਂ ਅਜ ਦੀਆਂ,
ਚੁਪ ਰੰਗਾਂ ਵਿਚ ਵੱਟ ਨੇ ਗਈਆਂ।
ਉ ਤੇਰੀਆਂ ਸੋਹਣੀਆਂ ਸੁੰਦਰ ਨੁਹਾਰਾਂ,
ਅਜੇ ਤਕ ਨਾ ਨਦਰੀਂ ਪਈਆਂ।

੨੩