ਪੰਨਾ:ਪੁੰਗਰਦੀਆਂ ਪ੍ਰੀਤਾਂ.pdf/25

ਇਹ ਸਫ਼ਾ ਪ੍ਰਮਾਣਿਤ ਹੈ

ਸਮਾਜੀ ਮਜਬੂਰੀਆਂ


ਤੇਰੇ ਮਿਲਣੇ ਲਈ ਉਦਾਸ,
ਪਰ ਕਦਮ ਇਹ ਉਠਦੇ ਨਹੀਂ।
ਹੈ ਸੱਚ ਤੁੰ ਨੇੜੇ ਨਹੀਂ ਦੂਰ,
ਪਰ ਜੂੜ ਸਮਾਜ ਦੇ ਖੁਲਦੇ ਨਹੀਂ।
ਅਖਾਂ ਵਿਚ ਭਰੀ ਏ ਖਾਹਿਸ਼,
ਪਰ ਅਜਾਦ ਇਹ ਜਜ਼ਬੇ ਨਹੀਂ।
ਪਲਕਾਂ ਦਬੀਆਂ ਨੇ ਥਲੇ ਭਾਰ,
ਛਪਰ ਉਤਾਹਾਂ ਉਠ ਸਕਦੇ ਨਹੀਂ।
ਉਠਦੀ ਏ ਦਿਲ ’ਚ ਅਵਾਜ਼,
ਪਰ ਬੁਲ੍ਹ ਇਹ ਹਿਲਦੇ ਨਹੀਂ।
ਬੁਲ੍ਹਾਂ ਵਿਚ ਮੁਸਕਣੀ ਲਵੇ ਕੜਵਲਾਂ,
ਪਰ ਹੰਸੀ ਬਣ ਸਕਦੀ ਨਹੀਂ।
ਧੜਕ ਧੜਕ ਮੇਰੀ ਕੋਠੀ ਕਰਦੀ,
ਸੰਗ, ਸੜਕ ਉਤੇ ਚਲ ਸਕਦੀ ਨਹੀਂ।

੨੦