ਪੰਨਾ:ਪੁੰਗਰਦੀਆਂ ਪ੍ਰੀਤਾਂ.pdf/18

ਇਹ ਸਫ਼ਾ ਪ੍ਰਮਾਣਿਤ ਹੈ

ਪਿਆ ਜਾਨ ਸੁਕਾਂਦਾ ਏ।
ਪਤਾ ਨਹੀਂ
ਖਬਰ ਨਹੀਂ,
ਸਾਰ ਨਹੀਂ,
ਕਿਤ ਦਿਹਾੜੇ,
ਕਿਤ ਦਿਨ,
ਮੇਰਾ ਰੋਣਾ ਖੁਸ਼ੀ 'ਚ ਬਦਲੇਗਾ,
ਕੋਈ ਸੂਝ ਅਜਿਹੇ ਸੁਝਦੀ ਨਹੀਂ।
ਕਿਵੇ "ਪਿਆਰ" ਸ਼ਬਦ
ਅਜ਼ਾਦ ਹੋਵੇਗਾ,
ਕਿਵੇਂ ਉਸ ਦਿਲ 'ਚ,
ਪਿਆਰ ਅਬਾਦ ਹੋਵੇਗਾ।
ਕੋਈ ਰਮਜ਼ ਅਜਿਹੀ ਲਭਦੀ ਨਹੀਂ।
ਕੈਹ ਦਵਾਂ,
ਰੋ ਪਵਾਂ,
ਫਟ! ਫੁਟ ਕੇ,
ਗਿੜ ਗੜਾਕੇ ਢੈਹ ਪਵਾਂ ਕਦਮਾਂ ਤੇ,
ਚੁਮਾਂ ਉਸ ਧਰਤੀ-ਨੂੰ,
ਐਪਰ ਹੌਸਲਾ ਇਸਦਾ ਬਝਦਾ ਨਹੀਂ।
ਕੀ? ਉਸਦੀ ਸਖਤ ਅੱਖ ਉਛਲੇਗੀ,

੧੩