ਪੰਨਾ:ਪੁੰਗਰਦੀਆਂ ਪ੍ਰੀਤਾਂ.pdf/12

ਇਹ ਸਫ਼ਾ ਪ੍ਰਮਾਣਿਤ ਹੈ

ਲਾਲ ਚੁੱਨੀ ਦਾ ਪਲੂ


ਦਿਲ ਦੀ ਹਰ ਨੁਕਰ ਉਤੇ,
ਤੇਰੀ ਚੁਨੀ ਪਈ ਲਹਿਰਾਵੇ।
ਦਿਲਾਂ ਵਿਚ ਲਹਿਰਾਂ ਕੁਦਣ ਲਗਣ
ਹੁਸਨਾਂ ਦਾ ਝਲਕਾ ਪੈ ਪੈ ਜਾਵੇ।
ਦਿਲ ਪਸਰੀ ਏ ਯਾਦ ਤੇਰੀ,
ਤੂੰ ਸਾਫ ਪਈ ਨਦਰੀਂ ਆਵੇਂ।
ਕਟਾਖਸ਼ ਭਿਫਣੋ ਨਿਕਲੇ ਨੂਰਾਂ ਨਾਲ,
(ਜਦ) ਆਪਾ ਮੇਰਾ, ਚਾਨਣ ਹੋ ੨ ਜਾਵੇ।
ਬੇਸੁਧ ਹੋਏ ਨੂੰ ਯਾਦ ਤੇਰੀ,
ਅਜ ਧਰੂ ੨ ਤੁਣਕੇ ਲਾਵੇ।
ਦਿਲਾਂ ਵਿਚ ਵਿਸਮਾਦ ਪਿਆ ਉਛਲੇ,
ਸਰੀਰਾਂ ਵਿਚ ਬਿਜਲੀ ਲਹਿਰਾਂ ਚੜ੍ਹ ੨ ਜਾਵੇ।
ਅਜ ਹਰ ਇਕ ਲਾਲ ਚੁੱਨੀ ਦਾ ਪਲੂ,
ਤਿਸਲ ਤਿਸਲ ਸ਼ਰਮਾਵੇ।
ਰਹਾਂ ਤੇਰੀਆਂ ਹੀ ਵਿਚ ਮਹਿਫਲਾਂ,