ਪੰਨਾ:ਪੁੰਗਰਦੀਆਂ ਪ੍ਰੀਤਾਂ.pdf/119

ਇਹ ਸਫ਼ਾ ਪ੍ਰਮਾਣਿਤ ਹੈ



ਪਰ ਛਾਤੀ ਵਿਚੋਂ ਨਾ ਬੁਝਾਈਂ ਪ੍ਰੇਮ ਦੀਵਾ।
ਜੇ ਤੂੰ ਹੈ, ਤਾਂ ਮੈਂ ਹਾਂ,
ਖੋਹ ਲਵੀਂ ਨਾ ਪ੍ਰੇਮ ਬਰਦਾਸ਼ਤੀ ਦਾ ਜੇਰਾ।
ਦੇਖਾਂ ਖੜਾ ਹੋਇਆ ਕੰਢੇ ਆਲਮ ਦੇ,
ਤੂੰ ਪਰ ਤੋਂ ...... ਪਰੇ ਦਿਸੇ ਨਾ ਕਿਨਾਰਾ।
ਕਰਨਾ ਪਾਰ ਇਸ ਭਵ ਸਾਗਰ ਨੂੰ
ਮਿਲਨ ਤੇਰਾ ਨਹੀਂ ਹੈ,
ਕੰਢਾ ਲਭਣਾ,
ਬਸ! ਲੀਨ ਹੋ ਜਾਣਾ, ਸਮਾਉਣਾ ਵਿਚ ਲਹਿਰਾਂ॥



੧੧੨