ਪੰਨਾ:ਪੁੰਗਰਦੀਆਂ ਪ੍ਰੀਤਾਂ.pdf/118

ਇਹ ਸਫ਼ਾ ਪ੍ਰਮਾਣਿਤ ਹੈ



ਮੈਂ ਚਕੋਰੀ ਤੂੰ ਏ ਚਨ ਮੇਰਾ।
ਜੇ ਤੂੰ ਏਂ ਤਾਂ ਮੈਂ ਹਾਂ,
ਨੇੜੇ ਰਹਿਣ ਵਾਲੇ,
ਤੂੰ ਏਂ ਅਜੇ ਮੈਥੋਂ ਦੂਰ ਬਥੇਰਾ।
ਸੀਨਾ ਹੈ ਤਾਂ ਨਹੀਂ ਉਹ ਦਿਲ,
ਦਿਲ ਹੈ ਤਾਂ ਨਹੀਂ ਉਹ ਸਚੀ ਧੜਕਨ।
ਜੇਰਾ ਹੈਵੇ ਤਾਂ ‘ਭੁਲੇ ਕੋਲ’
ਨਹੀਂ ਹਨ ਅਮਲਾਂ ਦੇ ਕਦਮ।
ਅਖਾਂ ਟਡਾਂ ਤਾਂ, ਲੁਕ ਜਾਵੇ,
ਵਿਚ ਸ਼ੰਕਾ ਬਦਲ।
ਤੂੰ ਦੂਰ ਅਸਮਨਾ ਤੇ,
ਮੈਂ ਖੰਭ ਹੀਨ ਪੰਛੀ,
ਲਿਬੜਿਆਂ ਨਾਲ ਕੂੜ,
ਹਿਰਸੋ ਹਵਾ ਦੇ ਕੂਰੇ ਵਿਚ ਹੈ ਮੇਰਾ ਡੇਰਾ।
ਤੂੰ ਦੂਰ ਸਮੁੰਦਰਾਂ ਪਾਰ,
ਪਰ ਅਮਲ ਹੀਨ ਹੈ, ਕਚਾ ਘੜਾ ਮੇਰਾ।
ਸਭ ਕੁਝ ਖੋਹ ਕੇ, ਨੰਗ ਭਾਵੇਂ ਕਰ ਦਵੀਂ,
ਪੁਠਾ ਕਰਕੇ ਦਰਖਤਾਂ ਤੇ ਟੰਗ ਦੇਵੀਂ
ਅਪਮਾਣ ਦੇ ਮਾਰ ਧਕੇ,
ਸੁਰਗਾਂ ਚੋਂ ਕਢ ਦੇਵੀਂ।

੧੧੧