ਪੰਨਾ:ਪੁੰਗਰਦੀਆਂ ਪ੍ਰੀਤਾਂ.pdf/117

ਇਹ ਸਫ਼ਾ ਪ੍ਰਮਾਣਿਤ ਹੈ



ਜੇ ਤੂੰ ਏਂ ਤਾਂ ਮੈਂ ਹਾਂ,
ਲੋਕੀਂ ਆਖਦੀ ਤੂੰ ਨਹੀਂ,
ਪਰ ਮਨੇ ਨ, ਮਨ ਸੈਦਾਈ ਮੇਰਾ।
ਤੇਰੇ ਪ੍ਰੇਮ ਪ੍ਰਕਾਸ਼ ਵਿਚ ਤੂੰ ਦਿਸੇਂ,
ਤੇਰੇ ਆਸਰੇ ਜੀਵਨ ਸੰਗੀਤ ਮੇਰਾ,
ਜੇ ਤੂੰ ਹੈਂ, ਤਾਂ ਮੈਂ ਹਾਂ,
ਨਹੀਂ ਤੇ ਹੈ ਕਾਫੀਆ ਤੰਗ ਮੇਰਾ।
ਰੂਹ ਮੇਰੀ ਪੁਕਾਰ ੨ ਆਖੇ,
ਸ਼ੰਕਾ ਦੀ ਧੁੰਧ, ਪਾੜ ੨ ਆਖੇ,
ਆਹ! ਤੂੰ ਹੈਂਗਾ, ਔਹ! ਤੂੰ ਹੈਂਗਾ,
ਇਹ ਹੈ ਚਨ ਮੇਰਾ ਉਹ ਹੈ ਚਨ ਮੇਰਾ।
ਮੇਰੀ ਵਲੋਂ ਨਿਗ੍ਹਾ ਠਾ ਫੇਰ ਦੇਵੀਂ,
ਮੇਰਾ ਪਤੀ ਤੂੰ ਏਂ,
ਮੈਂ ਭੁਲਣ ਹਾਰ ਹਾਂ,
ਤੂੰ ਬਖਸ਼ਣ ਹਾਰ ਏਂ,
ਵਾਹ! ਦਾਤਾਰ ਮੇਰਾ।
ਜੇ ਮੈਂ ਤਪਾਂ, ਤਾਂ ਤੂੰ ਠੰਡ ਹੈਂ ਪਿਆਰੇ,
ਠਾਰ ਵਿਚ ਏਂ ਤੂੰ ਨਿਘਾਸ ਮੇਰਾ।
ਤੂੰ ਸ਼ਮਾ ਏਂ ਮੈਂ ਪਰਵਾਨਾ,
ਮੈਂ ਚਕਵੀ ਤੂੰ ਸੂਰਜ



੧੧੦