ਪੰਨਾ:ਪੁੰਗਰਦੀਆਂ ਪ੍ਰੀਤਾਂ.pdf/112

ਇਹ ਸਫ਼ਾ ਪ੍ਰਮਾਣਿਤ ਹੈ



ਵੇਗ ਵਲੇ ਚਿਹਰਿਆਂ ਵਿਚੋਂ
ਨਿਕਲੀਆਂ ਠੰਡੀਆਂ ਆਹਾਂ ਨਾਲ,
ਇਹ ਝੂਮ ਝੂਮ ਕੇ ਟਹਿਕਿਆਂ ਏ।
ਸਕੂਲਾਂ ਦੀਆਂ ਵਲਗਣਾ ਪੁੰਗਰਿਆ
ਉਮੰਗ ਤਰੰਗਾਂ ਆਸ਼ਾਂ ਝਲਕਦੇ
ਫਲਾਂ ਨਾਲ ਫਲਿਆ ਏ।
ਗੱਦ ਗੱਦ ਸੁਰਾਂ ਵਿਚ ਖਿੜਕੇ
ਹੋਸ਼ਾਂ, ਜੋਸ਼ਾਂ, ਬਲਬਲਿਆਂ, ਵਲ ਖਾ
ਰਮਜ਼ਾਂ ਨਾਲ ਭਰਿਆ
ਲਗਨਾਂ ਦੀਆਂ ਤਾਲਾਂ ਤੇ ਗਮਿਆ ਏ।

--‡--

੧੦੫