ਪੰਨਾ:ਪੁੰਗਰਦੀਆਂ ਪ੍ਰੀਤਾਂ.pdf/111

ਇਹ ਸਫ਼ਾ ਪ੍ਰਮਾਣਿਤ ਹੈ

ਗੀਤ



ਇਹ ਗੀਤ ਪਲਿਆ ਏਂ
ਲਾਹਨਤਾਂ ਵਿਚੋਂ
ਹਕਾਰਤਾਂ ਵਿਚੋਂ
ਝਿੜਕਾਂ ਝੰਬਾਂ ਸਕੂਲ ਦੀਆਂ ’ਚ
ਇਹ ਲੁਕ ਲੁਕ ਉਗਿਆ ਏ।
ਕਮਲੀਆਂ ਜਿਸਨੂੰ ਕਈ ਕਹਿੰਦੇ
ਉਨਾਂ ਬਿਰਤੀਆਂ ਵਿਚੋਂ
ਸੋਚ ਹੀਣ ਬਦ ਦੀਮਾਗ ਜਿਹੀਆਂ
ਦਿਸਦੀਆਂ, ਗਹਿਰੀਆਂ ਸ਼ਕਲਾਂ ਵਿਚੋਂ
ਇਸ ਬੇਕਲ ਹੋਈ
ਦਿਲ ਦੀ ਧਰਤੀ ਤੇ ਇਹ ਜਮਿਆ ਏ।
ਉਦਾਸੀਆਂ ਵਿਚੋਂ,
ਉਬਾਸੀਆਂ ਵਿਚੋਂ
ਚਸਕਾਂ ਅੰਦਰੋਂ
ਕਸਕਾਂ ਅੰਦਰੋਂ



੧੦੪