ਪੰਨਾ:ਪੁੰਗਰਦੀਆਂ ਪ੍ਰੀਤਾਂ.pdf/110

ਇਹ ਸਫ਼ਾ ਪ੍ਰਮਾਣਿਤ ਹੈ



ਰਜ ਰਜ ਕੇ ਇਹ ਗਾਉਣਾ ਗਾ।
ਘੁਮ ੨ ਪਹਿਲੋਂ ਇਸ ਗ਼ੀਤ ਨੂੰ ਗਾ।
ਜਿਹੜੀ ਸਚਾਈ ਮੈਂ ਲਭੀ ਹੈ
ਉਸ ਲਈ ਹੀ ਜਾਗਣਾ ਏ।
ਹੁਣ ਉਸ ਲਈ ਹੀ ਸੌਣਾ ਏ।
ਅਜ ਮੇਰਾ ਮੁਝ ਮੇਂ ਕੁਝ ਨਹੀਂ
ਅਜ ਮੈਂ ਤਾਂ ਕੌਮ ਦਾ ਹੋ ਗਿਆ ਹਾਂ।
ਬਸ! ਕੌਮ ਲਈ ਹੀ ਜੀਣਾ ਏ
ਹੁਣ ਕੌਮ ਲਈ ਹੀ ਮਰਨਾ ਏ।
ਇਸ ਬਲੇ! ਜਿਰਬਲੇ ਸੋਨੇ ਨੂੰ
ਮਾਂਜ ਚਮਕਾ
ਦੁਨੀਆਂ ਦੇ ਝੌਲੇ ਚੁੰਦਿਆਊ ਏ।

--Ο--

੧੦੩