ਪੰਨਾ:ਪੁੰਗਰਦੀਆਂ ਪ੍ਰੀਤਾਂ.pdf/109

ਇਹ ਸਫ਼ਾ ਪ੍ਰਮਾਣਿਤ ਹੈ

ਉਹਨਾਂ ਦੇ ਆਪਣੇ ਗਿਆਨ ਸਾਹਵੇਂ
ਤੇਰਾ ਇਲਮ ਸਭ ਹੀ ਮਾਂਦਾ ਹੈ।
ਤੂੰ ਅਜ ਉਸ ਕੌਮ ਲਈ ਕੁਝ ਕਰਨਾ ਏ
ਉਸ ਪੰਥ ਜਿਸ ਰਾਹ ਥੀਂ
ਹਰ ਹਿੰਦੂ, ਮੁਸਲਿਮ, ਦੁਰਕਾਰੇ ਭ
ਰੱਬ ਦੇ ਰਾਹ ਨੂੰ ਜਾਂਦੇ ਨੇ।
ਤੈਂ ਉਸ ਕੌਮ ਦਾ ਬੋਝਾ ਚੁਕਿਆ ਏ
ਜਿਸ ਦੇ ਕੰਧਿਆਂ ਤੇ ਗਰਾਂ
ਸਾਰੀ ਦੁਨੀਆਂ ਦਾ ਬੋਝਾ ਰਖਿਆ ਏ।

ਤੂੰ ਸੋਚਾਂ ਦੇ ਵਿਚ ਖੋਇਆ ਰੌਹ।
ਤੂੰ ਹਰਦਮ ਇਹ ਹੀ ਸੋਚਦਾ ਰੌਹ।
ਕਿਵੇਂ ਫਰਜਾਂ ਤਾਂਈਂ ਨਿਭਾਉਣ ਏ।
ਇਨਾਂ ਖਾਲੀ ਖਿਆਲੀ ਨਕਸ਼ਿਆਂ ਨੂੰ
ਕਿਹੜੀ ਤਦਬੀਰੀਂ ਭਰਨਾ ਏ।
ਜਦੋਂ ਪੰਥਕ ਇਜਤ ਨੂੰ ਧਕਾ ਲਗੇ
ਕਿਵੇ ਕੁਰਸੀਆਂ ਤੋਂ ਲੜ ਛਡਾਉਣਾ ਏ।
ਕਿਵੇਂ ਅਸਤੀਫੇ ਲਿਖ ਲਿਖ ਦੇਣੇ ਨੇ
ਕਿਹੜੇ ਜੋਸੀਂ ਕਲਮ ਨੂੰ ਛੰਡਣਾ ਏ।
ਤੂ ਰੇਸ਼ਮ ਗਿਰਦਾ ਉਡਦਾ ਨਾ ਵੇਖ
ਵੇਖ, ਕਿਵੇ ਕੇਸਰੀ ਨਿਸਾਨ ਝੂਲਾਉਣਾ ਏ।

੧੦੨