ਪੰਨਾ:ਪੁੰਗਰਦੀਆਂ ਪ੍ਰੀਤਾਂ.pdf/107

ਇਹ ਸਫ਼ਾ ਪ੍ਰਮਾਣਿਤ ਹੈ



ਪੰਥਕ ਉਮੀਦਵਾਰਾਂ ਨੂੰ

ਐ! ਪੰਥਕ ਟਿਕਟ ਲੜਨ ਵਾਲਿਆ
ਇਨਾਂ ਅੰਸੂਆਂ ਭਰੀਆਂ ਅਖੀਆਂ ਦੀ
ਭੀ ਕੁਝ ਫਰਿਆਦ ਸੁਣ ਲਵੀਂ।
ਅਜ ਸਾਰੀਆਂ ਗਲਾਂ ਨਾਲੋਂ
ਲੋੜ ਹੈ ਉਨਾਂ ਵੈਦਾਂ ਦੀ
ਅਜ ਉਸਦੀਆਂ ਡਿਗਰੀਆਂ ਲੋੜੀਦੀਆਂ
ਜਿਸ ਦੀਮਾਗ ਦੀਆਂ ਜੜਾਂ
ਛੋਹ ਸਕਣ ਦਿਲੀ ਗਹਿਰਾਈਆਂ ਨੂੰ।
ਅਜ ਐਸੀ *ਬੁਲਬੁਲ ਦੀ ਥੋੜ ਹਈ
ਜਿਹੜੀ ਦੀਵੇ ਘੁਮਾਵੇ ਰਾਤਾਂ ਨੂੰ।
ਤੋੜ ਦਵੇ ਕਾਨੂਨ ਦਿਆਂ ਪਲੰਦਿਆਂ
ਨਠ ਨਠ ਟੋਹਵੇ ਦੁਖੀ ਮਰਜਾਂ ਨੂੰ।
ਧਿਆਨ ਦੇਵੇ ਹਰ ਗਰੀਬ ਦੇ ਦਰਦੀਂ
ਕਿਸੇ ਖਾਸ ਉਤੇ ਨਾ ਵਾਰ ਦਵੇ।
ਦਿਲ ਉਛਲਦਾ ਰਹੇ ਪਰ ਉਪਕਾਰਾਂ ਨਾਲ


*ਮਿਸ ਨਾਈਟਅੰਗੇਲ।

੧੦੦