ਪੰਨਾ:ਪੁੰਗਰਦੀਆਂ ਪ੍ਰੀਤਾਂ.pdf/106

ਇਹ ਸਫ਼ਾ ਪ੍ਰਮਾਣਿਤ ਹੈ

ਇਕ ਨਵੀਂ ਹੀ ਦੁਨੀਆਂ ਵਸਾਵਾਂਗੇ।
ਉਹਨੂੰ ਬਹੁਤ ਹੀ ਬਹੁਤ ਸਜਾਵਾਂਗੇ
ਅਰਸਾਂ ਦੀਆਂ ਖੁਸ਼ੀਆ ਢੂੰਡ ਢੂੰਡ ਕੇ
ਫਰਸ਼ਾਂ ਤੇ ਸਵਰਗ ਬਣਾਵਾਂਗੇ।
ਦੁਨੀਆਂ ਸਭ ਅਸ਼ ਅਸ਼ ਕਰ ਉੱਠੂ
ਪਰੀ ਇੰਦਰ ਦੁਨੀਆਂ ਤੋਂ ਰੁਠੂ
ਬਸ! ਲਾਲ ਵਾਤ ਸ਼ਰਮਾ ਉਠੂ।
ਅਸੀਂ ਪਿਆਰ ਦੇ ਗ਼ਫੇ ਖਾਵਾਂਗੇ।
ਸਰਬਤ ਝਾਕਦੀ ਲੋਈ ਰਜਾਵਾਂਗੇ।
ਸਭ ਦੁਨੀਆਂ ਤੇ ਇਹ ਨਸੀਮ ਵੈਲੂ
ਹਰ ਪਤਾ ਮਸਤ ਹੋ ਹੋ ਝੂਲੂ
ਹਰ ਫਲ ਫੁਲ ਫੁਲ ਮੌਲੂ
ਅਸੀਂ ਰਹਿਮਤ ਦੇ ਨਾਲ ਭਰ ੨ ਕੇ
ਫਰਜਾਂ ਦੇ ਗੀਤ ਸੁਣਾਵਾਂਗੇ।
ਸ਼ਰਮ, ਧਰਮ ਦੀਆਂ ਸਤੂਨਾਂ ਲਾਕੇ
ਦਿਲਾਂ ਦੀ ਧਰਤੀ ਉਤੇ
ਦੀਮਾਗਾਂ ਦੇ ਅਸਮਾਨਾਂ ਥਲੇ
ਨਾਮ ਬਾਣੀ ਨਾਲ ਮੁਨਵਰ
ਇਕ ਨਵੀਂ ਹੀ
ਦੁਨੀਆਂ ਵਸਾਵਾਂ ਗੇ

--Ο--

੯੯