ਪੰਨਾ:ਪੁੰਗਰਦੀਆਂ ਪ੍ਰੀਤਾਂ.pdf/105

ਇਹ ਸਫ਼ਾ ਪ੍ਰਮਾਣਿਤ ਹੈ



ਆਸ਼ਾ

ਨਿਰਾਸ਼ਾ ਦੇ ਥਲੇ ਆਸਾਵਾਂ ਦਬੀਆਂ ਹੋਈਆਂ ਨੇ।
ਇਸ ਮਿਟੀ ਥਲ, ਦਬੀ ਧੂਣੀ ਦੀਆਂ,
ਕਈ ਚੰਗਆੜੀਆਂ ਭਖੀਆਂ ਹੋਈਆਂ ਨੇ।
ਰਹਿੰਦੇ ਹਾਂ ਕਿਸ ਸਚਾਈ ਆਸਰੇ,
ਜੀਂਦੇ ਹਾਂ ਕਿਸ ਮਿਸ਼ਨ ਬਦਲੇ
ਇਸ ਕਾਲੀ ਬੋਲੀ ਰਾਤ ਅੰਦਰ
ਮਹਸੂਸੀਅਤ ਹੈ ਨਸ਼ੀਮਾਂ ਦੀ,
ਧਰਾਸ ਕਿਸੇ ਹੈ ਚਾਨਣ ਦਾ,
ਦਿਲੀਂ ਲਾਲੀਆਂ ਨਕਸ਼ੀਆਂ ਹੋਈਆਂ ਨੇ।

__________

ਸਵਰਗ ਬਣਾਵਾਂਗੇ

ਅਸੀਂ ਟੋਲੇ ਬਨ੍ਹ ਬਨ੍ਹ ਜਾਵਾਂ ਗੇ।
ਜਨੂਨੀਆਂ, ਤਅਸਬੀਆਂ, ਤਾਈ ਮਨਾਵਾਂਗੇ॥
ਧੱਕੇ ਖਾ ਖਾ ਭੀ ਨਹੀਂ ਆਵਾਂਗੇ।
ਸਚਿਆਈਆਂ ਖੋਲ ਖੋਲ ਸੁਣਾਵਾਂਗੇ॥
ਵੀਰ ਰੰਗਰੇਟੇ, ਨੂੰ ਸਾਝਾਂ ਚਤੇ ਕਰਾਵਾਂਗੇ।
ਮਨ ਮਨੌ ਤਾਂ ਹੋਣ ਪਿਛੋਂ।
ਭੁਲਾਂ ਤੇ ਹੁਭ ਹੁਭ ਰੋਣ ਪਿਛੋਂ।
ਗਲਾਂ ਦੇ ਵਿਚ ਬਾਹਾਂ ਪਾਕੇ
ਬਾਪੂ ਨੂੰ ਫਤਹਿ ਬੁਲਾਵਾਂ ਗੇ।
ਸਰਬ ਸਾਂਝਾਂ ਦੇ ਸਬੂਤਾਂ ਵਿਚ

੯੮