ਪੰਨਾ:ਪੁੰਗਰਦੀਆਂ ਪ੍ਰੀਤਾਂ.pdf/104

ਇਹ ਸਫ਼ਾ ਪ੍ਰਮਾਣਿਤ ਹੈ



ਹਰ ਦੇਸ਼ ਲਕਾਈ,
ਦਿਸੇ! ਇਕ ਸਭ ਪਿਆਰ ਵਸਾਈ।
ਐਸੀ ਦੁਨੀਆਂ ਵਸਾਵਣ ਵਾਲੇ,
ਵਿਸਰ ਜਾਏ ਸਭ ਤਾਤ ਪਰਾਈ।
ਸਭ ਭਲੇ ਫਿਰ ਬੁਰਾ ਨਾਹੀਂ ਕੋਈ,
ਅਮਲਾਂ ਦੀ ਮਹਿਕ ਖਿੜਾਵਨ ਵਾਲੇ
ਐਸੇ ਸੰਤ ਸਿਪਾਹੀ ਹਾਂ।
ਇਸ ਗਲ ਨੂੰ ਜਿਹੜਾ ਚੰਗ਼ਾ ਸਮਝੇ,
ਉਹ ਸਾਡਾ ਹਮਰਾਹੀ ਏ।
ਇਸ ਸ਼ਮਾ ਤੇ ਜੀਵਨ ਲੁਟਾਉਣਾ ਚਾਹੇ,
ਕੇਸ ਦਾੜ੍ਹੀ ਰਖ ਕਕਾਰ ਸਜਾਵੇ।
ਸਖਤ ਜੀਵਨ ਬਿਤਾਵਣ ਵਾਲੇ।
ਡਿਸਪਲਿਨ ਦੇ ਸ਼ੈਦਾਈ ਹਾਂ।

___________

੯੭