ਪੰਨਾ:ਪੁਰਾਤਮ ਜਨਾਮਸਾਥੀ ਗੁਰੂ ਨਾਨਕ ਦੇਵ ਜੀ.pdf/46

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੩੪) ਗਇਆ, ਜਾਇ ਖੜੋਤਾ ਚੁਪਾਤਾ, ਖਬਰਿ ਕਿਸੇ ਨਾ ਲੀਤੀ, ਉਠਿ ਆਇਆ ॥ ਤਬਿ ਬਾਬੇ ਆਖਿਆ, “ਮਰਦਾਨਿਆ! ਰਬਾਬੁ ਵਜਾਇ` । ਤਾ ਮਰਦਾਨੇ ਰਬਾਬ ਵਜਾਇਆ, ਰਾਗ ਸੀ ਰਾਗ ਕੀਤਾ, ਗੁਰੂ ਬਾਬੇ ਸਬਦ ਉਠਾਇਆ : ਸਿਰੀ ਰਾਗ ਪਹਰੇ ਮਹਲਾ ੧ ਘਰੁ ੧॥ ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹੁਕਮਿ ਪਇਆ ਗਰਭਾਸਿ ॥ ਉਰਧ ਤਪੁ ਅੰਤਰਿ ਕਰੇ ਵਣਜਾਰਿਆ ਮਿਤ ਖਸਮ ਸੇਤੀ ਅਰਦਾਸਿ ॥ ਖਸਮ ਸੇਤੀ ਅਰਦਾਸਿ ਵਖਾਣੈ ਉਰਧ ਧਿਆਨਿ ਲਿਵਲਾਗਾ॥ਨਾਮ ਰਜ਼ਾਦ ਆਇਆ ਕਲਿ ਭੀਤਰਿ ਬਾਹੜਿ ਜਾਸੀ ਨਾਗਾ ॥ ਜੈਸੀ ਕਲਮ ਵੜ ਹੈ। ਮਸਤਕਿ ਤੈਸੀ ਜੀਅੜੇ ਪਾਸਿ॥ ਕਹੁ ਨਾਨਕ ਪਾਣੀ ਪਹਿਲੈ ਪਹਰੈ ਹੁਕਮਿ ਪਇਆ ਗਰਭਾਸਿ॥੧॥ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤਾ ਵਿਸਰਿ ਗਇਆ ਧਿਆਨੁ ॥ ਹਥੋ ਹਥਿ ਨਚਾਈਐ ਵਣਜਾਰਿਆ ਮਿਤ। ਜਿਉ ਜਦਾ ਘਰਿ ਕਾਨੁ ॥ ਹਥੋ ਹਥਿ ਨਚਾਈਐ ਪਾਣੀ ਮਾਤ ਕਹੈ ਸੁਤੁ ਮੇਰਾ || ਚੇਤਿ ਅਚੇਤ ਮੁੜ ਮਨ ਮੇਰੇ ਅੰਤਿ ਨਹੀ ਕਛੁ ਤੇਰਾ ॥ ਜਿਨਿ ਰਚਿ ਰਚਿਆ ਤਿਸਹਿ ਨ ਜਾਣੈ ਮਨ ਭੀਤਰਿ ਧਰਿ ਗਿਆਨੁ ॥ ਕਹੁ ਨਾਨਕ ਪਾਣੀ ਦੂਜੇ ਪਹਰੈ ਵਿਸਰਿ ਗਇਆ ਧਿਆਨ।੨॥ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤਾ ਧਨ ਜੋਬਨ ਸਿਉ ਚਿਤੁ ॥ਹਰਿ ਕਾ ਨਾਮ ਨਾ ਚੇਤਹੀ ਵਣਜਾਰਿਆਂ ਮਿਤਾ ਬਧਾ ਛੁਟਹਿ ਜਿਤੁ॥ਹਰਿ ਕਾ ਨਾਮੁ ਨ ਚੇਤੇ ਪਾਣੀ ਬਿਕਲੁ ਭਇਆ ਸੰਗਿਆਇਆ॥ਧਨ ਸਿਉ ਰਤਾ ਜੋਬਨਿ ਮਤਾ ਅਹਿਲਾ ਜਨਮੁ ਗਵਾਇਆ॥ ਧਰਮ ਸੇਤੀ ਵਾਪਾਰੁ ਨ ਕੀਤੋ ਕਰਮ ਨ ਕੀਤੋ ਮਿਤੁ ॥ ਕਹੁ ਨਾਨਕ ਤੀਜੇ ਪਹਰੈ ਪਾਣੀ ਧਨ ਜੋਬਨ ਸਿਉ ਚਿਤੁ ॥੩॥ ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤਾ ਲਾਵੀ ਆਇਆ ਖੇਤੁ ॥ ਜਾ ਜਮਿ ਪਕੜਿ ਚਲਾਇਆ ਵਣਜਾਰਿਆ ਮਿਤਾ। ਕਿਸੈ ਨ ਮਿਲਿਆ ਭੇਤੁ ॥ ਭੇਤ ਚੇਤ ਹਰਿ ਕਿਸੇ ਨ ਮਿਲਿਓ ਜਾ ਜਮਿ ਪਕੜਿ ਚਲਾਇਆ॥ਝਨਾ ਰੁਦਨ ਹੋਆ ਦੋਆ ਖਿਨ ਮਹਿਭਇਅਪਰਾਇਆ॥ਸਾਈ ਵਸਤੁ ਪਰਾਪਤਿਹੋਈਜਿਸ ਸਿਉਲਾਇਆਂ ਹੇਤੁ ॥ ਕਹੁ ਨਾਨਕ ਪਾਣੀ ਚਉਥੈ ਪਹਰੈ ਲਾਵੀਂ ਲੁਣਿਆ ਖੇਤੁ ॥੪॥੧॥ ਜਬ ਭਲਕੁ ਹੋਆ, ਤਾਂ ਓਹੁ ਲੜਿ ਚਲਿਆ,ਤਾਂ ਰੋਂਦੇ ਪਿਟਦੇ ਨਿਕਲੇ। ਤਾਂ ਮਰਦਾਨੇ ਅਰਜ਼ ਕੀਤੀ, ਆਖਿਓਸੁ, “ਜੀ ਇਸਦੇ ਬਾਬਿ ਕਿਆ ਵਰਤੀ?ਕਲਿ ਅਲ ਪਏਂਦੇ ਆਹੇ, ਹਸਦੇ ਥੇ, ਖੇਡਦੇ ਥੇ । ਤਬਿ ਬਾਬੇ ਸਲੋਕੁ ਦਿੱਤਾ:ਸਲੋਕੁ॥ਜਿਤੁ ਮੁਹਿ ਮਿਲਨਿ ਮੁਬਾਰਖੀ ਲਖ ਮਿਲੈ ਆਸੀਸ ॥ ਤੇਹੁ ਫਿਰਿ ਪਿਟਾਈਅਨ ਮਨੁ ਤਨੁ ਸਹੇ ਕਸੀਸ॥ਇਕ ਮਏ ਇਕ ਦਬਿਆ ਇਕ ਦਿਤੇ ਨਦੀ ਵਹਾਇ ॥ ਗਇਆ ਮੁਬਾਰਖੀ ਨਾਨਕਾ ਸਚੇ ਨੂੰ ਸਲਾਹ॥੧॥* *ਏਹ ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਹੀਂ ਹੈ।