ਪੰਨਾ:ਪੁਰਾਤਮ ਜਨਾਮਸਾਥੀ ਗੁਰੂ ਨਾਨਕ ਦੇਵ ਜੀ.pdf/25

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੩ ) , ਕਿਛੁ ਦਾਰੁ ਕਰਿ । ਕਿਆ ਜਾਪੇ ਕਖੇ ਦੇ ਓਲੈ ਲਖੁ ਹੈ।ਤੇਰਾ ਪੁਤ ਚੰਗਾ ਹੋਵੇਗਾ। ਤਾਂ ਪੰਜੀਹੇ ਕਿਤਨੇ ਹੀ ਹੋਵਨਗੇ । ਤਬ ਕਾਲੁ ਉਠ ਖੜਾ ਹੋਆ, ਜਾਇ ਕਰੁ ਵੈਦ ਸਦਿ ਘਿਨਿ ਆਇਆ, ਤਬਿ ਵੇਦੁ ਆਇ ਖੜਾ ਹੋਇਆ, ਤਬਿ ਗੁਰੂ ਨਾਨਕ ਦੀ ਬਾਹ ਪਕੜਿ ਲਗਾ ਨਾਟਕਾ ਦੇਖਣ, ਤਬ ਗੁਰੂ ਨਾਨਕ ਬਾਹੁ ਖਿਚਿ ਧੀ, ਪਗ ਛਿਕ ਕਰਿ ਉਠਿ ਬੈਠਾ ਆਖਣਿ ਲਗਾ, ਰੇ ਵੈਦ ! ਤੂੰ ਕਿਆ ਕਰਦਾ ਹੈ ? ਤਬਿ ਵੇਦ ਕਹਿਆ, ਜੋ ਕਿਛੁ ਤੇਰੇ ਆਤਮੇ ਰੋਗ ਹੋਵੈ, ਸੋ ਵੇਖਦਾ ਹਾਂ । ਤਬ ਬਾਬਾ ਹਸਿਆ, ਸਲੋਕ ਦਿਤੋਸ:*ਵੇਦੁ ਬੁਲਾਇਆ ਵੈਦਗੀ ਪਕੜਿ ਢੰਢੋਲੇ ਬਾਂਹ॥ ਭੋਲਾ ਵੈਦੁ ਨ ਜਾਣਈ ਕਰਕ ਕਲੇਜੇ ਮਾਹਿ ॥੧॥ ਜਾਹ ਵੈਦਾ ਘਰਿ ਆਪਣੈ ਮੇਰੀ ਆਹਿ ਨਾ ਲੇਹਿ ॥ ਹਮਿ ਰਤੇ ਸਹਿ ਆਪਣੇ ਤੂ ਕਿ ਸੁ ਦਾਰੂ ਦੇਹਿ ॥ ਵੈਦਾ ਵੈਦੁ ਸੁ ਵੈਦੁ ਤੂ ਪਹਿਲਾ ਰੋਗੁ ਪਛਾਣੁ ॥ ਐਸਾ ਦਾਰੂ ਲੋੜਿ ਲਹੁ ਜਿਤੁ ਵਵੈ ਰੋਗਾ ਘਾਣਿ ॥ ਦੁਖੁ ਲਾਗੇ ਦਾਰੂ ਘਣਾ ਵੇਦੁ ਖੜੋਆ ਆਇ ॥ ਕਾਇਆ ਰੋਵੈ ਹੰਸੁ ਪੁਕਾਰੋਂ ਵੈਦਿ ਨ ਦਾਰੁ ਲਾਇ ॥ ਜਾਹਿ ਵੈਦਾ ਘਰਿ ਆਪਣੈ ਜਾਣੇ ਕੋਇ ਮਕੋਇ॥ ਜਿਨਿ ਕਰਤੇ ਦੁਖੁ ਲਾਇਆ ਨਾਨਕ ਹੈ ਸੋਇ ॥੧॥ ਤਬ ਗੁਰੂ ਬਾਬੇ ਫਿਰਿ ਵੇਦ ਕੇ ਅਰਥਾਇ ਏਕ ਸਬਦ ਕੀਤਾ । ਰਾਗ ਮਲਾਰ ਵਿਚਿ ਸਬਦੁ ਮ: ੧: ਮਲਾਰ ਮਹਲਾ ੧ ॥ ਦੁਖੁ ਵਿਛੋੜਾ ਇਕੁ ਦੁਖੁ ਭੂਖ ॥ ਇਕੁ ਦੁਖੁ ਸਕਤਵਾਰ ਜਮਦੂਤ ॥ ਇਕੁ ਦੁਖੁ ਰੋਗੁ ਲਗੈ ਤਨਿ ਧਾਇ ॥ ਵੇਦ ਨ ਭੋਲੇ ਦਾਰੁ ਲਾਇ ॥੧॥ ਵੇਦ ਨ ਭਲੇ ਦਾਰੂ ਲਾਇ ॥ ਦਰਦੁ ਹੋਵੈ ਦੁਖੁ ਰਹੈ ਸਰੀਰ ॥ ਐਸਾ ਦਾਰੂ ਲਗੈ ਨ ਬੀਰ ॥੧॥ ਰਹਾਉ ॥ ਖਸਮੁ ਵਿਸਾਰਿ ਕੀਏ ਰਸ ਭੋਗ ॥ ਤਨਿ ਉਠਿ ਖਲੋਏ ਰੋਗ ॥ ਮਨ ਅੰਧੇ ਕਉ ਮਿਲੈ ਸਜਾਇ ॥ ਵੇਦ ਨ ਭੋਲੇ ਦਾਰੁ ਲਾਇ 11੨॥ਚੰਦਨ ਕਾ ਫਲੁ ਚੰਦਨ ਵਾਸੁ ॥ ਮਾਣਸ ਕਾ ਫਲੁ ਘਟ ਮਹਿ ਸਾਸੁ ॥ ਸਾਸਿ ਗਇਐ ਕਾਇਆ ਢਲਿ ਪਾਇ ॥ਕੇ ਪਾਵੈ ਕੋਇ ਨ ਖਾਇ॥੩॥

  • ਇਹ ਸਲੋਕ ਮਲਾਰ ਕੀ ਵਾਰ ਵਿਚ ਮ: ੧ ਦਾ ਹੈ ।

ਇਹ ਗੁਰਬਾਣੀ ਨਹੀਂ ਹੈ, ਪਾਠ ਸੀ ਗੁਰੂ ਗੰਥ ਜੀ ਵਿਚ ਨਹੀਂ ਹੈ ।

  1. ਏਹ ਸਲੋਕ ਮਹਲੇ ਦੂਸਰੇ ਦਾ ਹੈ। ਕਿਸੇ ਉਤਾਰੇ ਵਾਲੇ ਨੇ ਭੁੱਲ ਨਾਲ ਮਹਲੁ ਇਕ ਵਿਚ ਏਥੇ ਪਾਇਆ ਹੈ ।

Aਇਹ ਪਾਠ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਵਿਚ ਨਹੀਂ ਹੈ ।