ਪੰਨਾ:ਪੁਰਾਤਮ ਜਨਾਮਸਾਥੀ ਗੁਰੂ ਨਾਨਕ ਦੇਵ ਜੀ.pdf/124

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੧੪ ) ਮਾਲਾ, ਮੱਥੇ ਟਿਕਾ ਬੰਦੀ ਕਾ, ਬਾਲਕਾਂ ਵਿਚ ਖੇਡੇ, ਤਬ ਨੀਲੇ ਬਸਤ ਖੇਡਦਾ ਖੇਡਦਾ ਹਜ* ਵਿਚਿ ਆਇ ਨਿਕਲਿਆ, ਤਦਹੁ ਇਕੁ ਹਾਜੀ ਮਿਲ ਰਾਤਿ ਇਕਠੇ ਰਹੈ । ਤਬ ਹਾਜੀ ਪੁਛਿਆ ਆਖਿਓਸੁ, ਏ ਦਰਵੇਸ਼ ! ਤੇਰੇ ਕn ਲਕੜੀ, ਚਮੜੀ, ਭੰਗੜੀ ਕਛੁ ਨਾਹੀ, ਤੂੰ ਹਿੰਦੂ ਹੈ ਕਿ ਮੁਸਲਮਾਨੁ ਹੈ ? ਤe ਬਾਬਾ ਬੋਲਿਆ, ਸਬਦੁ ਰਾਗੁ ਤਿਲੰਗ ਵਿਚ, ਮਃ ੧: ਭਉ ਤੇਰਾ ਭਾਂਗ ਖਲੜੀ ਮੇਰਾ ਚੀਤੁ ॥ ਮੈ ਦੇਵਾਨਾ ਭਇਆ ਅਤੀਤ ॥ ਕਰ ਕਾਸਾ ਦਰਸਨ ਕੀ ਭੂਖ ॥ ਮੈ ਦਰਿ ਮਾਗਉ ਨੀਤਾ ਨੀਤ ॥੧॥ ਤਉ ਦਰਸਨ ਕੀ ਕਰਉ ਸਮਾਇ ॥ ਮੈ ਦਰਿ ਮਾਗਤੁ ਭੀਖਿਆ ਪਾਇ ॥੧॥ ਰਹਾਉ ॥ ਕੇਸਰ ਕੁਸਮ ਮਿਰਗ ਮੈ ਹਰਣਾ ਸਰਬ ਸ਼ਰੀਰੀ ਚੜਣਾ ਚੰਦਨ ਭਗਤਾ ਜੋਤ ਇਨੇਹੀ ਸਰਬੇ ਪਰਮਲੁ ਕਰਣਾ ॥੨॥ ਘਿਅਪਟ ਭਾਂਡਾ ਕਹੈ ਨ ਕੋਇ ॥ ਐਸਾ ਭਗਤੁ ਵਰਨ ਮਹਿ ਹੋਇ ॥ ਤੇਰੇ ਨਾਮ ਨਿਦੇ ਰਹੇ ਲਿਵਲਾਇ ॥ ਨਾਨਕ ਤਿਨ ਦਰਿ ਭੀਖਿਆ ਪਾਇ ॥੩॥੧॥੨॥ ਹੋਣ ਤਬ ਫਿਰਿ ਹਾਜੀ ਕਹਿਆ ਜੀ ! ਅਸੀਂ ਇਸ ਦੁਨੀਆ ਵਿਚ ਰਹਦੇ ਹਾਂ, ਅਸਾਡਾ ਕਿਆ ਹਵਾਲੁ ਹੋਵੇਗਾ ? ਤਬ ਬਾਬਾ ਬੋਅ ਸਬਦ ਰਾਗ ਤਿਲੰਗ ਵਿਚ ਮਃ ੧: ਤਿਲੰਗ ਮਹਲਾ ੫ ਘਰੁ ੧ ੧ਓ ਸਤਿਗੁਰ ਪ੍ਰਸਾਦਿ ॥ 13 ਖਾਕ ਨਰ ਕਰਦੇ ਆਲਮ ਦੁਆਇ ॥ ਅਸਮਾਨ ਜਿਮੀ ਦਰਖਤ ਆਬ ਪੈਦਾਇਸਿ ਖੁਦਾਇ ॥੧॥ ਬੰਦੇ ਚਸਮ ਦੀਦੰ ਫਨਾਇ॥ ਦੁਨੀਆ ਮੁਰਦਾਰ ਖਰਦਨੀ ਫਲ ਹਵਾਇ॥ਰਹਾਉ॥ਗੈਬਾਨ ਹੈਵਾਨ ਹਰਾਮ ਕੁਸਤਨੀ ਮਰਦਾਰ ਬਖੋਰਾਇ ॥ ਦਿਲ ਕਬਜ ਕਬਜਾ ਕਾਦਰੋ ਦੋਜਕ ਸਜਾਇ॥੨॥ਵਲੀ ਨਿਆਮਤਿ ਬਿਰਾਦਰਾਂ ਦਰਬਾਰ ਮਿਲਕ ਖਾਨਾਇ ॥ ਜਬ ਅਜਰਾਈਲ ਬਸਤਨੀ ਤਬ ਚਿਕਾਰੇ ਬਦਾਇ ॥੩॥ ਹਵਾਲ ਮਾਲੂਮ ਕਰਦੈ ਪਾਕ ਅਲਾਹ ॥ ਬੁਗੋ ਨਨਕ ਅਰਦਾਸਿ ਪੇਸਿ ਦਰਵੇਸ ਬੰਦਾ !!੪॥੧॥ ਤਬ ਓਬਹੁ ਚਲੇ । ਮੱਕੇ ਨੂੰ ਰਵਦੇ ਰਹੇ। ਰਾਹ ਵਿਚ ਆਏ, ਤਾ ਬਦਲੀ . ਉਪਰਿ ਹੋਇ ਚਲੀ । ਤਬ ਹਾਜੀ ਡਿਠਾ, ਆਖਿਓਸ 'ਜ ਇਹ ਬਦਲੀ ਮੇਰੇ ਉਤੇ ਹੈ । ਤਾਂ ਆਖਣਿ ਲਾਗਾ, ਜੋ ਹਿੰਦ ਤਾ ਕੇ ਨ ਕੋਈ ਨਾਹੀ ਗਇਆ, ਤੁ ਮੇਰੇ ਨਾਲਿ ਚਣੁ ਨਾਹੀ। ਅਗੈ ਹੋਹੁ, ਕਿ ਪਿਛੈ ਹੋਹੁ । ਤਬ ਬਾਬੇ ਆਖਿਆ, “ਭਲਾ *ਹਜ ਤੋਂ ਮੁਰਾਦ ਹੱਜ ਨੂੰ ਜਾਣ ਵਾਲੇ ਕਾਫਲੇ ਤੋਂ ਹੈ । ਇਹ ਸ਼ਬਦ ਸੀ ਪੰਚਮ ਪਾਤਸ਼ਾਹ ਜੀ ਦਾ ਹੈ, ਜੋ ਪੋਥੀ ਵਿਚ ਮਹਲਾ ੧ ਲਿਖਿਆ ਹੈ, ਇਹ ਕਰਤਾ ਯਾ ਉਤਾਰੇ ਵਾਲੇ ਦੀ ਭੁੱਲ ਹੈ।