ਪੰਨਾ:ਪੁਰਾਤਮ ਜਨਾਮਸਾਥੀ ਗੁਰੂ ਨਾਨਕ ਦੇਵ ਜੀ.pdf/12

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ਗ ) ਵਿਚ ਦੱਸ ਦਿੱਤਾ ਹੈ ਕਿ ਇਹ ਪਾਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਹੀਂ ਹਨ, ਜਿਸਤੋਂ ਪਾਠਕਾਂ ਨੂੰ ਇਸ ਗਲ ਦੇ ਸਮਝਣ ਵਿਚ ਸੁਗਮਤਾ ਹੋ ਜਾਵੇ ਕਿ ਠੀਕ ਗੁਰੂ ਜੀ ਦੇ ਉਚਰੇ ਵਾਕ ਕਿਹੜੇ ਹਨ,ਜੋ ਗੁਰਬਾਣੀ ਵਿਚ ਸ੍ਰੀ ਗੁਰੂ ਗੰਥ ਸਾਹਿਬ ਜੀ ਵਿਚ ਆਏ ਹਨ । (੬) ਹਰ ਸਾਖੀ ਉਤੇ ਅਸ਼ਾਂ ਨੰਬਰ ੧, ੨. ੩. ੪. ਆਦਿ ਦਿੱਤੇ ਹਨ, ਇਹ ਪੋਥੀ ਵਿਚ ਨਹੀਂ ਹਨ, ਪਾਠਕਾਂ ਦੀ ਸੁਖੈਨਤਾ ਵਾਸਤੇ ਹਨ। (੭) ਉਦਾਸੀ ਪਹਿਲੀ, ਦੁਸਰੀ ਆਦਿਕ ਜੋ ਮੋਟੇ ਸਿਰਨਾਮ ਦਿੱਤੇ ਹਨ, ਉਹ ਬੀ ਅਸਾਂ ਲਿਖੇ ਹਨ, ਪੋਥੀ ਵਿਚ ਸਿਰਨਾਮੇ ਦੇ ਕੇ ਉਦਾਸੀ ਸਿਰਲੇਖ ਨਹੀਂ ਲਿਖਿਆ; ਉੱਦ ‘ਤ੍ਰਿਤੀਆ ਉਦਾਸੀ ਉੜਾ ਖੰਡ ਕੀ ਇਸਤਰ੍ਹਾਂ ਦੀ ਇਬਾਰਤ ਉਦਾਸੀ ਦੇ ਆਰੰਭ ਵਿਚ ਅਸਲੀ ਨੁਸਖੇ ਵਿਚ ਹੈ । ਅੰਮ੍ਰਿਤਸਰ ਜੁਲਾਈ ਅਗਸਤ ੧੯੨੬ ਨੂੰ ਦੂਜੀ ਐਡੀਸ਼ਨ ਦੀ ਭੂਮਿਕਾ ੧. ਜਿਥੇ ਜਿਥੇ ਵਲੈਤ ਵਾਲੀ ਪੋਥੀ ਦੇ ਪੱਤਰੇ ਛਿਜੇ ਹੋਣ ਕਰਕੇ ਸਤਰਾਂ ਗਮ ਸਨ ਤੇ ਕਈ ਥਾਈਂ ਹਾ: ਬਾ: ਵਾਲੀ ਪੋਥੀ ਵਿਚੋਂ ਪਾਈਆਂ ਗਈਆਂ ਸਨ ਪਰ ਕਈ ਥਾਵਾਂ ਦੇ ਪਾਠ ਹਾ ਬਾ ਵਾਲੀ ਪੋਥੀ ਵਿਚ ਬੀ ਨਾ ਹੋਣ ਕਰਕੇ ਮਤਲਬ ਪੂਰਾ ਕਰਨ ਵਾਸਤੇ ਪਾਏ ਗਏ ਸਨ ਉਹ ਹੁਣ ਖਾਲਸਾ ਕਾਲਿਜ ਵਾਲੇ ਲਿਖਤੀ ਨੁਸਖੇ ਨਾਲ-ਸੋਧਕੇ ਥੁੜਦੇ ਪਾਏ ਗਏ ਹਨ। ੨. ਪਹਿਲੀ ਐਡੀਸ਼ਨ ਵਿਚ ਸਾਖੀਆਂ ਦੇ ਆਦਿ ਨੰਬਰ ੧. ੨. ੩. ਆਦਿ ਹੀ ਸਨ, ਇਸ ਐਡੀਸ਼ਨ ਵਿਚ ਸਾਖੀਆਂ ਦੇ ਸਿਰਨਾਮੇ ਵੀ ਦੇ ਦਿਤੇ ਗਏ ਹਨ । ੩. ਵਲੈਤ ਵਾਲੀ ਪੋਥੀ ਨਾਲ ਫਿਰ ਸੁਧਾਈ ਕੀਤੀ ਗਈ ਹੈ । ੪. ਤਤਕਰਾ ਵੀ ਐਤਕੀ ਨਾਲ ਦਿੱਤਾ ਗਿਆ ਹੈ । ਅੰਮ੍ਰਿਤਸਰ ਜੂਨ ੧੯੩੧} ਦੀ ਤੀਜੀ ਐਡੀਸ਼ਨ ਦੀ ਭੂਮਿਕਾ ਇਹ ਐਡੀਸ਼ਨ ਦੂਜੀ ਐਡੀਸ਼ਨ ਦਾ ਹੀ ਰੂਪ ਹੈ ਕੇਵਲ ਟਾਈਪ ਪਹਿਲੇ ਨਾਲੋਂ ਕੁਝ ਬੀਕ ਕਰ ਦਿੱਤਾ ਗਿਆ ਹੈ । ਸਤੰਬਰ ੧੯੪੮ }