ਪੰਨਾ:ਪੁਰਾਤਨ ਜਨਮ ਸਾਖੀ – ਸ੍ਰੀ ਗੁਰੂ ਨਾਨਕ ਦੇਵ ਜੀ.pdf/51

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਬਿ ਚਤੁਰਦਾਸ ਪੰਡਤ ਕਹਿਆ: 'ਜੀ, ਤੁਮ ਪਰਮੇਸਰ ਕੇ ਪਰਮਹੰਸ ਹੋ ਅਤੇ ਜੀ ਅਸਾਡੀ ਮਤਿ ਇੰਦ੍ਰੀਆਂ ਕੀ ਜਿਤੀ ਹੋਈ ਮਲੀਣੁ ਹੈ, ਬਗੁਲੇ ਕੀ ਨਿਆਈਂ' ਤਬਿ ਬਾਬੇ ਪਉੜੀ ਚਉਥੀ ਆਖੀ:–

ਬਗੁਲੇ ਤੇ ਫੁਨਿ ਹੰਸੁਲਾ ਹੋਵੈ ਜੇ ਤੂ ਕਰਹਿ ਦਇਆਲਾ॥
ਪ੍ਰਣਵਤਿ ਨਾਨਕੁ ਦਾਸਨਿ ਦਾਸਾ ਦਇਆ ਕਰਹੁ ਦਇਆਲਾ॥੪॥੧॥੯॥

(ਪੰਨਾ ੧੧੭੦)

ਤਬਿ ਫਿਰਿ ਪੰਡਤ ਬੋਲਿਆ, ਆਖਿਓਸੂ: 'ਜੀ ਤੁਮ ਪਰਮੇਸਰ ਕੇ ਭਗਤ ਹੋ, ਪਰ ਜੀ, ਇਸ ਨਗਰੀ ਕਉ ਭੀ ਪਵਿਤੁ ਕਰੁ, ਕੁਛ ਇਸਕਾ ਭੀ ਗੁਨ੍ ਲੇਵਹੁ'। ਤਬਿ ਗੁਰੂ ਨਾਨਕ ਪੁਛਿਆ:'ਤਿਸਕਾ ਗੁਨ ਕੈਸਾ ਹੈ?' ਤਬ ਪੰਡਿਤ ਕਹਿਆ: 'ਜੀ, ਇਸਕਾ ਗੁਨੁ ਵਿਦਿਆ ਹੈ, ਜਿਸੁ ਪੜੇ ਤੇ ਰਿਧਿ ਆਇ ਰਹੈ, ਅਤੇ ਜਹਾਂ ਬੈਠਹੁ ਤਹਾਂ ਸੰਸਾਰ ਮਾਨੈ, ਅਤੇ ਇਸ ਮਤੇ ਲਾਈ ਤੇ ਮਹੰਤ ਹੋਵਹੁ'। ਤਬਿ ਬਾਬਾ ਬੋਲਿਆ: ਸਬਦੁ ਬਸੰਤ ਵਿਚ:–

ਬਸੰਤੁ ਹਿੰਡੋਲ ਮਹਲਾ ੧॥

ਰਾਜਾ ਬਾਲਕੁ ਨਗਰੀ ਕਾਚੀ ਦੁਸਟਾ ਨਾਲਿ ਪਿਆਰੋ॥ ਦੁਇ ਮਾਈ
ਦੁਇ ਬਾਪਾ ਪੜੀਅਹਿ ਪੰਡਿਤ ਕਰਹੁ ਬੀਚਾਰੋ॥੧॥ ਸੁਆਮੀ
ਪੰਡਿਤਾ ਤੁਮੁ ਦੇਹੁ ਮਤੀ॥ ਕਿਨ ਬਿਧਿ ਪਾਵਉ ਪ੍ਰਾਨਪਤੀ॥੧॥
ਰਹਾਉ॥ ਭੀਤਰਿ ਅਗਨਿ ਬਨਾਸਪਤਿ ਮਉਲੀ ਸਾਗਰੁ ਪੰਡੈ
ਪਾਇਆ॥ ਚੰਦੁ ਸੂਰਜੁ ਦੁਇ ਘਰ ਹੀ ਭੀਤਰਿ ਐਸਾ ਗਿਆਨੁ ਨ
ਪਾਇਆ॥੨॥ ਰਾਮ ਰਵੰਤਾ ਜਾਣੀਐ ਇਕ ਮਾਈ ਭੋਗੁ ਕਰੇਇ॥
ਤਾ ਕੇ ਲਖਣ ਜਾਣੀਅਹਿ ਖਿਮਾ ਧਨੁ ਸੰਗ੍ਰਹੇਇ॥ ੩॥ ਕਹਿਆ
ਸੁਣਹਿ ਨ ਖਾਇਆ ਮਾਨਹਿ ਤਿਨ੍ ਹੀ ਸੇਤੀ ਵਾਸਾ॥ ਪ੍ਰਣਵਤਿ
ਨਾਨਕੁ ਦਾਸਨਿ ਦਾਸਾ ਖਿਨੁ ਤੋਲਾ ਖਿਨੁ ਮਾਸਾ॥੪॥੩॥੧੧॥

(ਪੰਨਾ ੧੧੭੧)

ਤਬਿ ਫਿਰਿ ਚਤੁਰ ਦਾਸ ਪੰਡਤ ਬੇਨਤੀ ਕੀਤੀ, ਆਖਿਓਸੁ: 'ਜੀ, ਏਹੁ ਜੋ ਅਸੀਂ ਸੰਸਾਰ ਕੇ ਤਾਈਂ ਪੜਾਵਤੇ ਹੈਂ, ਅਸੀਂ ਪੜਤੇ ਹੈਂ, ਕੁਛ ਪ੍ਰਾਪਤਿ ਹੋਵੇਗਾ ਪਰਮੇਸ਼ਰ ਕਾ ਨਾਉ?' ਤਬਿ ਗੁਰੂ ਨਾਨਕ ਪੁਛਿਆ: 'ਏ ਸੁਆਮੀ! ਤੁਮ ਕਿਆ ਪੜਤੇ ਹੋ? ਅਰੁ ਕਵਨੁ ਵਸਤੁ ਸੰਸਾਰੁ ਜੋਗੁ ਪੜਾਇਦੇ ਹੋ? ਅਰ ਕਿਆ ਵਿਦਿਆ

ਪੜਾਵਦੇ ਹੋ[1] ਚਾਟੜਿਆ ਜੋਗੁ?' ਤਬ ਪੰਡਿਤ ਕਹਿਆ: 'ਜੀ, ਵਚਨ ਪਾਰਬ੍ਰਹਮ ਕੇ ਸਿਉ, ਪਹਲੀ ਪਟੀ ਪੜਾਵਉ ਸੰਸਾਰ ਜੋਗੁ'। ਤਬਿ ਬਾਬਾ ਬੋਲਿਆ:


  1. 'ਅਰ ਕਿਆ ਵਿਦਿਆ ਪੜਾਵਦੇ ਹੋ' ਹਾ: ਬਾ: ਨੁਸਖ਼ੇ ਵਿਚੋਂ ਹੈ।

ਪੁਰਾਤਨ ਜਨਮ ਸਾਖੀ - ਸ੍ਰੀ ਗੁਰੂ ਨਾਨਕ ਦੇਵ ਜੀ (53)