ਪੰਨਾ:ਪੁਰਾਤਨ ਜਨਮ ਸਾਖੀ – ਸ੍ਰੀ ਗੁਰੂ ਨਾਨਕ ਦੇਵ ਜੀ.pdf/174

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅੰਤਕਾ 5. (ਸਾਖੀ 51 ਵਿਚੋਂ) 2 ਅਲਫ ਅਲਹ ਕਉ ਯਾਦ ਕਰਿ ਗਫਲਤ ਮਨਹੁ ਵਿਸਾਰਿ॥ ਸਾਸ ਪਲੇਟੇ ਨਾਮੁ ਬਿਨੁ ਧ੍ਰਿਗੁ ਜੀਵਨ ਸੰਸਾਰਿ॥ ੧॥ ਬੇ ਬਿਦਾਇਤਿ ਦੂਰਿ ਕਰੁ ਕਦਮ ਸਰੀਅਤਿ ਰਾਖੁ॥ ਸਭਸਿ ਕਿਸੇ ਨੂੰ ਨਿਵਿ ਚਲੁ ਮੰਦਾ ਕਿਸੇ ਨ ਆਖੁ॥੨॥ ਤੇ ਤੋਬਾ ਕਰਿ ਸਿਦਕ ਦਿਲ ਮਤੁ ਤੂ ਪਛੋਤਾਹਿ॥ ਤਨ ਬਿਨਸੈ ਮੁਖ ਗਡੀਐ ਤਬ ਤੂੰ ਕਹਾ ਕਰਾਹਿ॥੩॥ ਸੇ ਸਨਾਇਤਿ ਬਹੁਤ ਕਰਿ ਖਾਲੀ ਸਾਸ ਨ ਕਢ॥ ਹਟਹੁ ਹਟੁ ਵਿਕਾਇਦਿਆ ਬਹੁੜਿ ਨ ਲਹਿਰੈ ਅਢੁ॥੪॥ਆਦਿ ਇਤੀ - 1. ਦੇਖੋ ਪੰਨਾ 145 ਫੁਟ ਨੋਟ-2. 2. ਇਸ ਵਿਚ ਕਈ ਸਲੋਕ ਰੁਕਨਦੀਨ ਦੇ ਪ੍ਰਸ਼ਨ ਵਾਚੀ ਹਨ, ਕਈ ਉਸ ਦੇ ਆਪਣੇ ਆਸ਼ੇ ਦੇ ਹਨ। ਕੋਈ ਗੁਰੂ ਜੀ ਦੇ ਉੱਤਰ ਹਨ। (176) ਪੁਰਾਤਨ ਜਨਮ ਸਾਖੀ - ਸ੍ਰੀ ਗੁਰੂ ਨਾਨਕ ਦੇਵ ਜੀ