ਪੰਨਾ:ਪੁਰਾਤਨ ਜਨਮ ਸਾਖੀ – ਸ੍ਰੀ ਗੁਰੂ ਨਾਨਕ ਦੇਵ ਜੀ.pdf/143

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਚਉਥੀ ਉਦਾਸੀ 51. ਚਉਥੀ ਉਦਾਸੀ ਪੱਛਮ ਦੀ, ਮੱਕਾ ਚਉਥੀ ਉਦਾਸੀ ਪੱਛਮ ਕੀ ਹੋਈ। ਪੈਰ ਖੰਉਂਸਾਂ ਚੰਮ ਕੀਆਂ, ਅਤੈ ਚੰਮ ਕੀ ਸੁਥਣਿ। ਗਲ ਵਿਚਿ ਹਡੀਆਂ ਕੀ ਮਾਲਾ, ਮੱਥੇ ਟਿਕਾ ਬਿੰਦੀ ਕਾ, ਬਾਲਕਾਂ ਵਿਚ ਖੇਡੇ, ਤਬ ਨੀਲੇ ਬਸਤ੍ਰ ਥੇ, ਖੇਡਦਾ ਖੇਡਦਾ ਹਜ ਵਿਚਿ ਆਇ ਨਿਕਲਿਆ। ਤਦਹੁੰ ਇਕੁ ਕਾਜੀ ਮਿਲਿਆ, ਰਾਤਿ ਇਕਠੇ ਰਹੇ। ਤਬ ਹਾਜੀ ਪੁਛਿਆ ਆਖਿਓਸੁ ਏ ਦਰਵੇਸ਼ ! ਤੇਰੈ ਕਾਸਾ ਲਕੜੀ ਚੰਮੜੀ, ਭੰਗੜੀ ਕੁਛ ਨਾਹੀ, ਤੂੰ ਹਿੰਦੂ ਹੈਂ ਕਿ ਮੁਸਲਮਾਨੁ ਹੈਂ ?' ਤਬ ਬਾਬਾ ਬੋਲਿਆ, ਸਬਦੁ ਰਾਗੁ ਤਿਲੰਗ ਵਿਚ, ਮ: ੧ :- ਭਉ ਤੇਰਾ ਭਾਂਗ ਖਲੜੀ ਮੇਰਾ ਚੀਤੁ ॥ ਮੈ ਦੇਵਾਨਾ ਭਇਆ ਅਤੀਤੁ॥ ਕਰ ਕਾਸਾ ਦਰਸਨ ਕੀ ਭੂਖ ॥ ਮੈ ਦਰਿ ਮਾਗਉ ਨੀਤਾ ਨੀਤ॥੧॥ ਤਉ ਦਰਸਨ ਕੀ ਕਰਉ ਸਮਾਇ॥ ਮੈ ਦਰਿ ਮਾਗਤੁ ਭੀਖਿਆ ਪਾਇ ॥ ੧ ॥ ਰਹਾਉ ॥ ਕੇਸਰਿ ਕੁਸਮ ਮਿਰਗਮੈ ਹਰਣਾ ਸਰਬ ਸਰੀਰੀ ਚਣਾ ॥ ਚੰਦਨ ਭਗਤਾ ਜੋਤਿ ਇਹੀ ਸਰਬੇ ਪਰਮਲੁ ਕਰਣਾ ॥੨॥ ਘਿਅ ਪਟ ਭਾਂਡਾ ਕਹੈ ਨ ਕੋਇ ॥ ਐਸਾ ਭਗਤੁ ਵਰਨ ਮਹਿ ਹੋਇ ॥ ਤੇਰੈ ਨਾਮਿ ਨਿਵੇ ਰਹੇ ਲਿਵ ਲਾਇ ॥ ਨਾਨਕ ਤਿਨ ਦਰਿ ਭੀਖਿਆ ਪਾਇ ॥ ੩ ॥ ੧ ॥੨॥ (ਪੰਨਾ ੭੨੧) ਤਬ ਫਿਰਿ ਹਾਜੀ ਕਹਿਆ : 'ਜੀ ! ਅਸੀਂ ਇਸ ਦੁਨੀਆਂ ਵਿਚਿ ਰਹਂਦੇ ਹਾਂ, ਅਸਾਡੇ ਕਿਆ ਹਵਾਲੁ ਹੋਵੈਗਾ ? ਤਬ ਬਾਬਾ ਬੋਲਿਆ ਸਬਦੁ ਰਾਗੁ ਤਿਲੰਗ ਵਿਚ ਮਃ ੧੬ :- ੴ ਸਤਿਗੁਰ ਪ੍ਰਸਾਦਿ॥ ਤਿਲੰਗ ਮਹਲਾ ੫ ਘਰੁ ੧॥ 1. ਖਾਕ ਨੂਰ ਕਰਦੇ ਆਲਮ ਦੁਨੀਆਇ ॥ ਅਸਮਾਨ ਜਿਮੀ ਦਰਖਤ ਹਜ ਤੋਂ ਮੁਰਾਦ ਹੱਜ ਨੂੰ ਜਾਣ ਵਾਲੇ ਕਾਫ਼ਲੇ ਤੋਂ ਹੈ। 2. ਇਹ ਸ਼ਬਦ ਸ੍ਰੀ ਪੰਚਮ ਪਾਤਸ਼ਾਹ ਜੀ ਦਾ ਹੈ, ਪੋਥੀ ਵਿਚ ਮਹਲਾ ੧ ਲਿਖਿਆ, ਇਹ ਕਰਤਾ ਜਾਂ ਉਤਾਰੇ ਵਾਲੇ ਦੀ ਭੁੱਲ ਹੈ। ਪੁਰਾਤਨ ਜਨਮ ਸਾਖੀ - ਸ੍ਰੀ ਗੁਰੂ ਨਾਨਕ ਦੇਵ ਜੀ (145)