ਪੰਨਾ:ਪੁਰਾਤਨ ਜਨਮ ਸਾਖੀ – ਸ੍ਰੀ ਗੁਰੂ ਨਾਨਕ ਦੇਵ ਜੀ.pdf/142

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪੀਵਤ ਹੀ ਪਰਵਾਣੁ ਭਇਆ ॥ ਦਰ ਦਰਸਨ ਕਾ ਪ੍ਰੀਤਮੁ ਹੋਵੈ ਮੁਕਤਿ ਬੈਕੁੰਠੈ ਕਰੈ ਕਿਆ॥੩॥ ਸਿਫਤੀ ਰਤਾ ਸਦ ਬੈਰਾਗੀ ਜੂਐ ਜਨਮੁ ਨ ਹਾਰੈ॥ ਕਹੁ ਨਾਨਕ ਸੁਣਿ ਭਰਥਰਿ ਜੋਗੀ ਖੀਵਾ ਅੰਮ੍ਰਿਤ ਧਾਰੈ ॥ ੪ ॥੪॥੩੮॥ (ਪੰਨਾ ੩੬੦) ਤਬ ਸਿਧਾਂ ‘ਆਦੇਸ ! ਆਦਿਸੁ' ਕੀਤਾ। ਬਾਬਾ ਬੋਲਿਆ : ਆਦਿ ਪੁਰਖੁ ਕਉ ਆਦੇਸੁ।” ਓਥਹੁੰ ਰਵਦਾ ਰਹਿਆ। ਬੋਲਹੁ ਵਾਹਿਗੁਰੂ।

ਸਿਧ ਗੋਸਟ ਨਾਮ ਦੀ ਬਾਣੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਹੈ। ਸਿੱਧਾਂ ਨਾਲ ਚਰਚਾ ਹੋਈ ਸੀ, ਓਹ ਪ੍ਰਸ਼ਨ ਉਤਰ ਗੁਰੂ ਨਾਨਕ ਜੀ ਦੀ ਆਪਣੀ ਰਚਨਾ ਹੈ। ਅਚਲ ਵਟਾਲੇ ਦੇ ਹਾਲਾਤ ਇਥੇ ਲਿਖੇ ਹਾਲਾਤ ਨਾਲੋਂ ਵਧੇਰੇ ਇਸ ਜਨਮ ਸਾਖੀ ਤੋਂ ਪੁਰਾਤਨ ਲਿਖਣਹਾਰੇ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿਚ ਦਿੱਤੇ ਹਨ। ਦੇਖੋ 142 ਪੰਨੇ ਦਾ ਛੁਟਨੋਟ ਨਿਸ਼ਾਨ। ਜੀ (144) ਪੁਰਾਤਨ ਜਨਮ ਸਾਖੀ - ਸ੍ਰੀ ਗੁਰੂ ਨਾਨਕ ਦੇਵ ਜੀ