ਪੰਨਾ:ਪੁਰਾਤਨ ਜਨਮ ਸਾਖੀ – ਸ੍ਰੀ ਗੁਰੂ ਨਾਨਕ ਦੇਵ ਜੀ.pdf/141

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕੀਰਤਿ ਰਹਰਾਸਿ ਹਮਾਰੀ ਗੁਰਮੁਖਿ ਪੰਥੁ ਅਤੀਤੰ ॥ ੩ ॥ ਸਗਲੀ ਜੋਤਿ ਹਮਾਰੀ ਸੰਮਿਆ ਨਾਨਾ ਵਰਨ ਅਨੇਕੰ॥ ਕਹੁ ਨਾਨਕ ਸੁਣਿ ਭਰਥਰਿ ਜੋਗੀ ਪਾਰਬ੍ਰਹਮ ਲਿਵ ਏਕੰ ॥ ੪ ॥੩ ॥੩੭॥ (ਪੰਨਾ ੩੫੯-੬੦) ਤਦਹੁੰ ਸਿਧ ਬੋਲੇ ‘ਨਾਨਕ ! ਤੂ ਅਚਲਾ ਚਲੂ, ਮੇਲਾ ਹੈ ਦਰਸਨੁ ਸਿਧਾਂ ਕਾ ਮੇਲਾ ਹੈ'। ਤਬ ਬਾਬੈ ਆਖਿਆ : ਅਚਲੁ ਕਿਤਨਿਆਂ ਦਿਨਾਂ ਕੀ ਵਾਟ ਹੈ ?' ਤਬ ਸਿਧ ਬੋਲੇ : ਨਾਨਕ ! ਅਚਲੁ ਤਿਹੁ ਦਿਨਾਂ ਕਾ ਪੈਂਡਾ ਹੈ, ਅਸਾਡਾ ਹੈ ਜੋ ਪਉਣ ਕੀ ਚਾਲ ਚਲਤੇ ਹਾਂ'। ਤਬ ਬਾਬੈ ਆਖਿਆ: 'ਤੁਸੀਂ ਚਲਹੁ, ਅਸੀਂ ਧੀਰੇ ਭਾਇ ਆਵਹਿਂਗੇ'। ਤਬ ਸਿਧ ਉਥਹੁੰ ਚਲੇ। ਤਬ ਪਿਛਹੁੰ ਬਾਬਾ ਭੀ ਚਲਿਆ ਮਨਸਾ ਕੀ ਚਾਲੂ, ਇਕ ਪਲ ਮਹਿ ਗਇਆ। ਆਇ ਬੋੜ ਤਲੈ ਬੈਠਾ। ਪਿਛਹੁੰ ਸਿਧ ਆਏ। ਜਾਂ ਦੇਖਿਨ ਤਾਂ ਅਗੈ ਬੈਠਾ ਹੈ ! ਤਬ ਸਿਧਾਂ ਪੁਛਿਆ : ‘ਏਹ ਕਦਿ ਕਾ ਆਇਆ ਹੈ ?' ਤਬ ਅਗਹੁ ਸਿਧਾਂ ਕਹਿਆ : 'ਜੋ ਇਸ ਨੋਂ ਆਇਆਂ ਆਜੂ ਤੀਸਰਾ ਦਿਨੁ ਹੋਆ ਹੈ। ਤਬ ਸਿਧ ਹੈਰਾਨੁ ਹੋਇ ਗਏ। ਤਦਹੁੰ ਪਿਆਲੇ ਕਾ ਵਖਤੁ ਹੋਯਾ, ਸੁਰਾਹੀ ਫਿਰੀ। ਤਬ ਬਾਬੈ ਪਾਸਿ ਭੀ ਲੈ ਆਏ। ਤਬ ਬਾਬੈ ਪੁਛਿਆ : ਏਹੁ ਕਿਆ ਹੈ ?' ਤਬ ਸਿਧਾਂ ਆਖਿਆ, ‘ਏਹੁ ਸਿਧਾਂ ਕਾ ਪਿਆਲਾ ਹੈ ?' ਤਬ ਸਿੱਧਾਂ ਆਖਿਆ : 'ਇਸ ਵਿਚਿ ਗੁੜ ਅਤੈ ਧਾਵੈ ਕੇ ਫੂਲ ਪਾਏ ਹੈਨਿ। ਤਬ ਬਾਬਾ ਬੋਲਿਆ ਸਬਦ ਰਾਗੁ ਆਸਾ ਸਬਦੁ ਮ: ੧॥ :- ਗੁੜੁ ਕਰਿ ਗਿਆਨੁ ਧਿਆਨੁ ਕਰਿ ਧਾਵੈ ਕਰਿ ਕਰਣੀ ਕਸੁ ਪਾਈਐ ॥ ਭਾਠੀ ਭਵਨੁ ਪ੍ਰੇਮ ਕਾ ਪੋਚਾ ਇਤੁ ਰਸਿ ਅਮਿਉ ਚੁਆਈਐ॥੧॥ਬਾਬਾ ਮਨੁ ਮਤਵਾਰੋ ਨਾਮ ਰਸੁ ਪੀਵੈ ਸਹਜ ਰੰਗ ਰਚਿ ਰਹਿਆ ॥ ਅਹਿਨਿਸਿ ਬਨੀ ਪ੍ਰੇਮ ਲਿਵ ਲਾਗੀ ਸਬਦੁ ਅਨਾਹਦ ਗਹਿਆ ॥੧॥ ਰਹਾਉ ॥ ਪੂਰਾ ਸਾਚੁ ਪਿਆਲਾ ਸਹਜੇ ਤਿਸਹਿ ਪੀਆਏ ਜਾ ਕਉ ਨਦਰਿ ਕਰੇ॥ਅੰਮ੍ਰਿਤ ਕਾ ਵਾਪਾਰੀ ਹੋਵੈ ਕਿਆ ਮਦਿ ਛੂਛੈ ਭਾਉ ਧਰੇ॥੨॥ ਗੁਰ ਕੀ ਸਾਖੀ ਅੰਮ੍ਰਿਤ ਬਾਣੀ 1. ਇਹ ਵਟਾਲੇ ਤੋਂ ਤੀਹ ਮੀਲ ਪਰੇ ਜੋਗੀਆਂ ਦਾ ਪੁਰਾਣਾ ਟਿਕਾਣਾ ਸੀ ਤੇ ਹੁਣ ਬੀ ਹੈ। ਗੁਰੂ ਜੀ ਦੇ ਬੈਠਣ ਦੀ ਥਾਵੇਂ ਗੁਰਦੁਆਰਾ ਭੀ ਹੈ। 2. ਦੂਜੀ ਵਾਰ ਪਾਠ 'ਮੇਲਾ' ਹਾਂ: ਬਾ: ਨੁਸਖੇ ਵਿਚ ਨਹੀਂ। 3. ਗੁੜ ਧਾਵਿਆਂ ਤੋਂ ਸ਼ਰਾਬ ਬਣਦੀ ਹੈ। ਜੋਗੀ ਸ਼ਰਾਬ ਪੀਤਾ ਕਰਦੇ ਸਨ। ਪੁਰਾਤਨ ਜਨਮ ਸਾਖੀ - ਸ੍ਰੀ ਗੁਰੂ ਨਾਨਕ ਦੇਵ ਜੀ (143)