ਪੰਨਾ:ਪੁਰਾਤਨ ਜਨਮ ਸਾਖੀ – ਸ੍ਰੀ ਗੁਰੂ ਨਾਨਕ ਦੇਵ ਜੀ.pdf/139

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤਬ ਬਾਬੇ ਜਬਾਬੁ ਦਿਤਾ :- (ਦੇਖੋ ਅੰਤਕਾ 4 ਅੰਤ 1) ਤਬ ਗੋਰਖ ਨਾਥੁ ਬੋਲਿਆ, ਗੋਰਖ ਨਾਥ ਅਉਧੂ ਥਾ, ਅਉਧੂਤਾਂ ਕਾ ਲੱਛਣ ਲੈ ਬੋਲਿਆ :- ਸਲੋਕੁ ॥ਸੋ ਅਉਧੂਤੀ ਜੋ ਧੂਪੈ ਆਪੁ॥ਭਿਖਿਆ ਭੋਜਨੁ ਕਰੈ ਸੰਤਾਪੁ ॥ ਅਉਹਠ ਪਟਣ ਮਹਿ ਭੀਖਿਆ ਕਰੈ॥ਸੋ ਅਉਧੂਤੀ ਸਿਵ ਪੁਰਿ ਚੜੈ॥ ਬੋਲੈ ਗੋਰਖੁ ਸਤਿ ਸਰੂਪ॥ ਪਰਮ ਤੰਤ ਮਹਿ ਰੇਖ ਨ ਰੂਪੁ॥੩॥ (ਪੰਨਾ ੯੫੨) ਤਬ ਗੁਰੂ ਜਬਾਬੁ ਦਿਤਾ :- (ਦੇਖੋ ਅੰਤਕਾ 4 ਅੰਕ 2) ਤਬ ਫਿਰਿ ਚਰਪਟੁ ਬੋਲਿਆ। ਚਰਪਟੁ ਜੋਗੀ ਥਾ, ਜੋਗ ਕਾ ਗੁਣ ਲੈ ਬੋਲਿਆ :- ਸਲੋਕ॥ ਸੋ ਪਾਖੰਡੀ ਜਿ ਕਾਇਆ ਪਖਾਲੈ॥ ਕਾਇਆ ਕੀ ਅਗਨਿ ਬ੍ਰਹਮੁ ਪਰਜਾਲੈ॥ਸੁਪਨੈ ਬਿੰਦੁ ਨ ਦੇਈ ਝਰਣਾ ॥ ਤਿਸੁ ਪਾਖੰਡੀ ਜਰਾ ਨ ਮਰਣਾ ॥ ਬੋਲੈ ਚਰਪਟੁ ਸਤਿ ਸਰੂਪੁ॥ ਪਰਮ ਤੰਤ ਮਹਿ ਰੇਖ ਨ ਰੂਪੁ॥੫॥ ਤਬ ਗੁਰੂ ਬੋਲਿਆ :- (ਦੇਖੋ ਅੰਤਕਾ 4 ਅੰਕ 3) (ਪੰਨਾ ੯੫੩) ਤਬ ਫਿਰਿ ਭਰਥਰੀ ਬੋਲਿਆ। ਭਰਥਰੀ ਬੈਰਾਗੀ ਥਾ ਬੈਰਾਗ ਕਾ ਗੁਣ ਲੈ ਬੋਲਿਆ :- ਸਲੋਕੁ ॥ਸੋ ਬੈਰਾਗੀ ਜਿ ਉਲਟੇ ਬ੍ਰਹਮੁ ॥ ਗਗਨ ਮੰਡਲ ਮਹਿ ਰੋਪੈ ਥੰਮੁ॥ ਅਹਿਨਿਸਿ ਅੰਤਰਿ ਰਹੈ ਧਿਆਨਿ॥ ਤੇ ਬੈਰਾਗੀ ਸਤ ਸਮਾਨਿ॥ ਬੋਲੈ ਭਰਥਰਿ ਸਤਿ ਸਰੂਪੁ॥ ਪਰਮ ਤੰਤ ਮਹਿ ਰੇਖ ਨ ਰੂਪੁ ॥੬॥ ਤਬ ਗੁਰੂ ਬਾਬੈ ਜਬਾਬੁ ਦਿਤਾ :- (ਦੇਖੋ ਅੰਤਕਾ 4 ਅੰਕ 4) ਜੋ (ਪੰਨਾ ੯੫੩) ਤਬ ਭਰਥਰੀ ਆਖਿਆ : ‘ਨਾਨਕ ! ਤੂੰ ਜੋਗੀ ਹੋਹੁ, ਜੋ ਜੁਗੁ ਜੁਗੁ ਜੀਵਦਾ ਰਹੈ'। ਤਬ ਬਾਬੈ ਆਖਿਆ : 'ਜੋਗ ਕਾ ਕਵਣੁ ਰੂਪੁ ਹੈ ?" ਤਬ ਭਰਥਰੀ ਬੋਲਿਆ ਜੋਗ ਕਾ ਰੂਪ :- ਮੁੰਦਾ ਖਿੰਥਾ ਝੋਲੀ ਡੰਡਾ॥ ਸਿੰਙੀ ਨਾਦ ਘਵਜੈ ਬ੍ਰਹਮੰਡਾ॥

  • ਪਾਖੰਡੀ=ਜੋਗੀਆਂ ਦਾ ਇਕ ਮਤ, ਅਥਵਾ ਜੈਨੀ ਬੋਧੀ ਆਦਿਕ।

ਪੁਰਾਤਨ ਜਨਮ ਸਾਖੀ - ਸ੍ਰੀ ਗੁਰੂ ਨਾਨਕ ਦੇਵ ਜੀ (141) -