ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/96

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਮੁਕਾਮੈ ਏਹ ਪੰਜਿ ਵਖਤ ਤੇਰੇ ਅਪਰ ਪਰਾ॥ ੯॥ ਸਗਲੀ ਜਾਨਿ ਕਰਹੁ ਮਉਦੀਫਾ ॥ ਬਦਅਮਲ ਛੋਡਿ ਕਰਹੁ ਹਥਿ ਕੂਜਾ॥ ਖੁਦਾਇ ਏਕੁ ਬੁਝਿ ਦੇਵਹੁ ਬਾਂਗਾਂ ਬੁਰਗੂ ਬਰਖੁਰਦਾਰ ਖਰਾ॥੧੦ ॥ ਹਕੁ ਹਲਾਲੁ ਬਖੋਰਹੁ ਖਾਣਾ ॥ ਦਿਲ ਦਰੀਆਉ ਧੋਵਹੁ ਮੈਲਾਣਾ || ਪੀਰੁ ਪਛਾਣੈ ਭਿਸਤੀ ਸੋਈ ਅਜਰਾਈਲੁ ਨ ਦੋਜ ਠਰਾ॥੧੧॥ਕਾਇਆ ਕਿਰਦਾਰ ਅਉਰਤ ਯਕੀਨਾ॥ ਰੰਗ ਤਮਾਸੇ ਮਾਣਿਹ ਕੀਨਾ॥ਪਾ ਨਾਪਾਕੁ ਕਰਿ ਹਦੂਰਿ ਹਦੀਸਾ ਸਾਬਤ ਸੂਰਤਿ ਦਸਤਾਰ ਸਿਰਾ ॥੧੨॥ ਮੁਸਲਮਾਣੁ ਮੋਮ ਦਿਲਿ ਹੋਵੈ ॥ ਅੰਤਰ ਕੀ ਮਲੁ ਦਿਲ ਤੇ ਧੋਵੈ॥ ਦੁਨੀਆ ਰੰਗ ਨ ਆਵੈ ਨੇੜੇ ਜਿਉ ਕੁਸਮ ਪਾਟੁ ਉ ਪਾਕੁ ਹਰਾ॥੧੩ ॥ ਜਾਉ ਮਿਹਰ ਮਿਹਰ ਮਿਹਰਵਾਨਾ ॥ ਸੋਈ ਮਰਦ ਮਰਦ ਮਰਦਾਨਾ॥ਸੋਈ ਸੇਖੁ ਮਸਾਇਕੂ ਹਾਜੀ ਸੋ ਬੰਦਾ ਜਿਸੁ ਨਦਰਿ ਨਰਾ॥ ॥੧੪॥ਕੁਦਰਤਿ ਕਾਦਰ ਕਰਣ ਕਰੀਮਸਿਫਤਿ ਮੁਹਬਤਿ ਅਥਾਹ ਰਹੀਆਂ ਹਕੁ ਹੁਕਮੁ ਸਚੁ ਖੁਦਾਇਆ ਬੁਝਿ ਨਾਨਕ ਬੰਦ ਖਲਾਸ ਤਰਾ॥੧੫॥੩॥੧੨॥ ਤਬ ਸੇਖ ਮਿਠੇ ਆਖਿਆ 'ਜੀ! ਤੁਸਾਂ ਜੋ ਹਿਕ ਨਾਵੈ ਦੀ ਸਿਫਿਤਿ ਕੀਤੀ, ਸੋ ਹਿਕੁ ਨਾਮੁ ਕੈਸਾ ਹੈ ?” ਤਬ ਬਾਬੇ ਆਖਿਆ 'ਖ ਮਿਠਾ ! ਹਿਕ ਨਾਵੈ ਦੀ ਕੀਮਤਿ ਕਿਮ ਨਉ ਆਈ ਹੈ ? ਤਾਂ ਸੇਖਿ ਮਿਠੇ ਆਖਿਆ, “ਜੀ ਮਿਹਰ ਕਰਿ ਦਸਿ’ । ਤਬ ਗੁਰੁ ਬਾਬੈ ਸੇਖ ਮਿਠੇ ਕੀ ਬਾਂਹ ਪਕੜੀ, ਗੋਸੈ ਲੈ ਗਇਆ। ਤਬ ਬਾਬੇ ਆਖਿਆ 'ਸੇਖ ਮਿਠਿਆ ! *ਇਕੁ ਨਾਮੁ ਖੁਦਾਇਕਾ ਸੁਣ । ਤਾਂ ਬਾਬਾ ਬੋਲਿਆ “ਅਲਹ” ਆਖਣਿ ਨਾਲਿ ਦੁਸਰਾ ਭਸਮ ਹੋਇ ਗਇਆ*। ਤਬ ਸੇਖ ਮਿਠਾ ਦੇਖਿ ਕਰਿ ਹੈਰਾਣੁ ਹੋਆ। ਜਾਂ ਦੇਖੈ ਤਾਂ ਇਕ ਮੁਠੀ ਭਸਮ ਕੀ ਹੈ । ਤਬਿ ਫਿਰਿ ਅਵਾਜ ਆਇਆ, ਹੈ "ਅਲਾਹ। ਇਤਨਿ ਕਹਣੈ ਨਾਲਿ ਉਠੀ ਖੜਾ ਹੋਆ, ਤਬ ਸੇਖ ਮਿਲੈ ਆਇ ਪੈਰ ਚੁਮੈ । ਤਬ ਬਾਬਾ ਬਿਸਮਾਦ ਕੇ ਘਰ ਵਿਚ ਬੋਲਿਆ। ਤਬ ਬਾਬੇ ਮੀਆ ਮਿਠਾ ਵਿਦਾ ਕੀਤਾ। ਗੁਰੂ ਬਾਬਾ ਓਥਹੁ ਰਵਦਾ ਰਹਿਆ । ਬੋਲਹੁ ਵਾਹਿਗੁਰੂ । | ੩੭, ਦੁਨੀ ਚੰਦ ਨਿਸਤਾਰਾ, ਤਬ ਰਾਵੀ ਨਦੀ ਦੇ ਕਿਨਾਰੇ ਕਿਨਾਰੈ ਲਹੋਰਿ ਆਇ ਨਿਕਲਿਆ। ਤਬ *ਹਾ: ਬਾਨ: ਵਿਚ 'ਏਕਤੋਂਹੋਇ ਗਇਆ ਤਕ ਦਾ ਪਾਠ ਐਉਂ ਹੈ:ਏਕ ਨਾਮ ਖੁਦਾਇ ਕਾ ਸੁਣਤਾ ਹੈ ? ਆਖਣ ਨਾਲ ਦੁਸਰਾ ਭਸਮ ਹੋਇ ਗਇਆ ਏਥੋਂ ਅਗੇ ਹਾਜ਼ਰਨਾਮਾ ਹੈ, ਦੇਖੋ ਅੰਤਕਾ ੨ ਇਸ ਪੋਥੀ ਦੇ ਅਖੀਰ, ਇਹ ਸੀ ਗੁਰੁ ਗ੍ਰੰਥ ਸਾਹਿਬ ਜੀ ਵਿਚ ਨਹੀਂ ਹੈ, ਇਸ ਕਰਕੇ ਗੁਰਬਾਣੀ ਨਹੀਂ ਹੈ ।

  1. ਤਬਕੀਤਾ ਤਕ ਦੀ ਥਾਂ ਹਾ: ਬਾ: ਨੁ: ਵਿਚ ਪਾਠ ਹੈ-ਤਬ ਮੀਆਂ ਮਿਠਾ ਵਿਦਿਆ ਹੋਇਆ ।

Digitized by Panjab Digital Library / www.panjabdigilib.org