ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/90

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੭੫)

ਮੁਰਦੇ ਦਬਣਿ, ਜਲਾਵਣਿ। ਘਰਿ ਘਰਿ ਲਗੇ ਰੋਵਣਿ ਪਿਟਣਿ। ਓਹੁ ਓਹੁ ਲਗੇ ਕਰਣਿ। ਤਬ ਗੁਰੂ ਬਾਬਾ ਬਿਸਮਾਦ ਵਿਚਿ ਆਇਆ।ਤਿਸੁ ਮਹਿਲੇ ਸ਼ਬਦ ਹੋਆ ਰਾਗੁ ਆਸਾ ਕਾਫੀ ਘਰੁ ੨॥

ਜੈਸੇ ਗੋਇਲਿ ਗੋਇਲੀ ਤੈਸੇ ਸੰਸਾਰਾ॥ ਕੂੜੁ ਕਮਾਵਹਿ ਆਦਮੀ ਬਾਂਧਹਿ ਘਰ ਬਾਰਾ॥ ੧॥ ਜਾਗਹੁ ਜਾਗਹੁ ਸੂਤਿਹੋ ਚਲਿਆ ਵਣਜਾਰਾ॥੧॥ ਰਹਾਉ॥ ਨੀਤ ਨੀਤ ਘਰ ਬਾਂਧੀਅਹਿ ਜੇ ਰਹਣਾ ਹੋਈ॥ ਪਿੰਡੁ ਪਵੈ ਜੀਉ ਚਲਸੀ ਜੇ ਜਾਣੈ ਕੋਈ॥ ੨॥ ਓਹੀ ਓਹੀ ਕਿਆ ਕਰਹੁ ਹੈ ਹੋਸੀ ਸੋਈ॥ ਤੁਮ ਰੋਵਹੁਗੇ ਓਸਨੋ ਤੁਮ ਕਉ ਕਉਣੁ ਰੋਈ॥੩॥ ਧੰਧਾ ਪਿਟਿਹੁ ਭਾਈ ਹੋ ਤੁਮ ਕੂੜੁ ਕਮਾਵਹੁ॥ਓਹੁ ਨ ਸੁਣਈ ਕਤਹੀ ਤੁਮ ਲੋਕ ਸੁਣਾਵਹੁ॥੪॥ਜਿਸਤੇ ਸੁਤਾ ਨਾਨਕਾ ਜਾਗਾਏ ਸੋਈ॥ ਜੇ ਘਰੁ ਬੂਝੈ ਆਪਣਾ ਤਾਂ ਨੀਦ ਨ ਹੋਈ॥ ੫॥ ਜੇ ਚਲਦਾ ਲੈ ਚਲਿਆ ਕਿਛੁ ਸੰਪੈ ਨਾਲੇ॥ ਤਾ ਧਨੁ ਸੰਚਹੁ ਦੇਖਿਕੈ ਬੂਝਹੁ ਬੀਚਾਰੇ॥੬॥ ਵਣਜੁ ਕਰਹੁ ਮਖਸੂਦੁ ਲੈਹੁ ਮਤ ਪਛੋਤਾਵਹੁ॥ ਅਉ ਗਣ ਛੋਡਹੁ ਗੁਣ ਕਰਹੁ ਐਸੇ ਤਤੁ ਪਰਾਵਹੁ॥੭॥ ਧਰਮ ਭੂਮਿ ਸਤੁ ਬੀਜੁ ਕਰਿ ਐਸੀ ਕਿਰਸ ਕਮਾਵਹੁ॥ ਤਾਂ ਵਪਾਰੀ ਜਾਣੀਅਹੁ ਲਾਹਾ ਲੈ ਜਾਵਹੁ॥੮॥ ਕਰਮੁ ਹੋਵੈ ਸਤਿਗੁਰੁ ਮਿਲੈ ਬੂਝੈ ਬੀਚਾਰਾ॥ ਨਾਮੁ ਵਖਾਣੈ ਸੁਣੇ ਨਾਮੁ ਨਾਮੇ ਬਿਉਹਾਰਾ॥੯॥ ਜਿਉ ਲਾਹਾ ਤੋਟਾ ਤਿਵੈ ਵਾਟ ਚਲਦੀ ਆਈ॥ ਜੋ ਤਿਸੁ ਭਾਵੈ ਨਾਨਕਾ ਸਾਈ ਵਡਿਆਈ॥੧੦॥੧੩॥

ਤਬ ਇਕ ਦਿਨਿ ਮਰਦਾਨੈ ਅਰਜੁ ਕੀਤਾ, ਆਖਿਓਸੁ “ਜੀ ਇਹ ਤਾਂ ਇਕਸੈ ਵਿਗਾੜਿਆ, ਅਤੈ ਇਤਨੇ ਕਿਉਂ ਮਾਰੇ?” ਤਬ ਗੁਰੂ ਬਾਬੈ ਆਖਿਆ, “ਮਰਦਾ- ਨਿਆਂ! ਓਸ ਦਰਖਤ ਤਲੈ ਜਾਇ ਸਉਂ, ਜਾਂ ਉਠਹਿਗ ਤਾਂ ਜਬਾਬੁ ਦੇਹਗੇ। ਤਬ ਮਰਦਾਨਾ ਜਾਇ ਸੁਤਾ। ਤਾਂ ਏਕ ਬੂੰਦ ਚਿਕਣਾਈ ਕੀ ਪਈ ਥੀ ਸੀਨੇ ਉਪਰਿ, ਰੌਟੀ ਖਾਂਦਿਆਂ। ਜਿਉ ਸੁਤਾ ਥਾ, ਤਿਉ ਕੀੜੀਆਂ ਆਇ ਲਗੀਆਂ।ਇਕ ਜੋ ਕੀੜੀ ਲੜੀ ਸੁਤੇ ਹੋਏ ਨੂੰ ਤਾਂ ਹਥਿ ਨਾਲਿ ਸਭ ਮਿਲਿ ਸਟੀਆਂ ਤਾਂ ਬਾਬੇ ਆਖਿਆ, “ਕਿਆ ਕੀਤੋ ਵੇ ਮਰਦਾਨਿਆਂ ' ਤਾਂ ਮਰਦਾਨੇ ਆਖਿਆ, “ਜੀ ਕੋਈ ਹਿਕ ਲੜੀ ਸਭੇ ਮਰਿ ਗਈਆਂ। ਤਾਂ ਬਾਬਾ ਹਸਿਆ, ਆਖਿਓਸੁ, “ਮਰਦਾਨਿਆਂ! ਇਵੇ ਹੀ ਮਰਦੀ ਆਈ*, ਇਕਸ ਦਾ ਸਦਕਾ। ਤਾਂ ਮਰਦਾਨਾ ਆਇ ਪੈਰੀਂ ਪਇਆ। ਤਬ ਸੈਦਪੁਰ ਕਾ ਲੋਕੁ ਬਹੁਤੁ ਨਾਉਂ ਧਰੀਕੁ ਸਿਖ ਹੋਆ। ਤਬ ਝਾੜੂ ਗੁਰੂ


“ਬਾਬਾ ਜੀ ਦੇ ਹਸਣ ਤੋਂ ਤੇ “ਮਰਦੀ ਆਈ ਆਦਿ ਪਦਾਂ ਤੋਂ ਸਪਸ਼ਟ ਹੈ ਕਿ ਜੀ ਇਸ ਜਗਤ ਦਾ ਆਮ ਵਰਤਾਰਾ ਦੱਸ ਰਹੇ ਹਨ ਜੋ ਭੁਲ ਵਾਲਾ ਹੈ, ਤੇ ਇਸ ਨੂੰ ਮਖ਼ੌਲ ਕਰ ਰਹੇ ਹਨ, ਰੱਬੀ ਕਾਨੂੰਨ ਇਸ ਨੂੰ ਨਹੀਂ ਦੱਸ ਰਹੇ। ਸਿਖ ਪਾਠ ਹਾ: ਵਾਂ: ਨੁਸਖੇ ਦਾ ਹੈ