ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/88

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੭੩)

ਤਿਲੰਗ ਵਿਚਿ ਮਃ ੧॥

ਜਿਸ ਤੂੰ ਰਖਹਿ ਮਿਹਰਿਵਾਨੁ ਕੋਈ ਨ ਸਕੈ ਮਾਰੇ॥ ਤੇਰੀ ਉਪਮਾ ਕਿਆ ਗਨੀ ਤਉ ਅਗਨਤ ਉਧਾਰੇ॥ ੧॥ ਰਖਿ ਲੇਹਿ ਪਿਆਰੇ ਰਾਖਿ ਲੇਹੁ ਮੈ ਦਾਸਰਾ ਤੇਰਾ॥ਜਲਿ ਥਲਿ ਮਹੀਅਲਿ ਰਵਿ ਰਹਿਆ ਸਚਾ ਠਾਕੁਰੁ ਮੇਰਾ॥ ਰਹਾਉ॥ ਜੈ ਦੇਉ ਨਾਮਾ ਤੈ ਰਾਖੇ ਲੀਏ ਤੇਰੇ ਭਗਤਿ ਪਿਆਰੇ॥ ਜਿਨ ਕਉ ਤੇ ਆਪਣਾ ਨਾਮੁ ਦੀਆ ਸੇ ਤੈ ਪਾਰਿ ਉਤਾਰੇ॥੨॥ ਨਾਮਾ ਸੈਨੁ ਕਬੀਰ ਤਿਲੋਚਨੁ ਤਉ ਰਾਖਿ ਲੀਏ ਤੇਰੇ ਨਾਮੁ ਸੰਗਿ ਬੁਨਿਆ॥ਰਵਦਾਸੁ ਚਮਿਆਰੁ ਧਾਨਾ ਤਉ ਰਾਖਿ ਲੀਆ ਤੇਰਿਆ ਭਗਤਾ ਸੰਗਿ ਗਨਿਆ॥੩॥ ਨਾਨਕ ਕਰਤਾ ਬੇਨਤੀ ਕੁਲ ਜਾਤਿ ਕਾ ਹੀਨਾ॥ ਸੰਸਾਰ ਸਾਗਰ ਤੇ ਕਾਢਿ ਕੈ ਆਪਨਾ ਕਰਿ ਲੀਨਾ॥੪॥

ਜਾਂ ਬਾਬੈ ਏਹੁ ਸਬਦੁ ਆਖਿਆ, ਤਾਂ ਪਤਿਸਾਹਿ ਬਾਬਰਿ ਆਇ ਪੈਰ ਚੁਮੇ। ਆਖਿਓਸੁ “ਇਸ ਫਕੀਰ ਦੇ ਮੁਹ ਵਿਚਿ ਖੁਦਾਇ ਨਦਰਿ ਆਂਵਦਾ ਹੈ'। ਤਬ ਲੋਕ ਹਿੰਦੂ ਮੁਸਲਮਾਨ ਸਭ ਸਲਾਮਾਂ ਲਗੇ ਕਰਣਿ। ਤਾਂ ਪਾਤਿਸਾਹਿ ਆਖਿਆ, “ਏ ਦਰਵੇਸ! ਕੁਛ ਕਬੂਲ ਕਰੂ। ਤਾਂ ਗੁਰੂ ਬਾਬੇ ਆਖਿਆ, “ਅਸਾਡੇ ਕੰਮਿ ਕੁਛੁ ਨਾਹੀਂ, ਪਤੁ ਏਹ ਜੋ ਬੰਦਿ ਹੋਈ ਹੈ ਸੈਦਪੁਰ | - ਕੀ, ਸੋ ਛੋਡਿ ਦੇਹਿ, ਅਤੈ ਇਨਾਂ ਕਾ ਕਛੁ ਗਇਆ ਹੈ ਸੋ ਫਿਰਿ ਦੇਹ। ਤਬਿ ਬਾਬਰਿ ਪਾਤਿਸਾਹਿ ਹੁਕਮੁ ਕੀਤਾ “ਜੋ ਬੰਦ ਹੈ, ਸੋ ਛੋਡ ਦੇਹੁ, ਅਤੈ ਵਸਤੁ ਫਿਰਿ ਦੇਹੁ। ਤਾਂ ਸੈਦਪੁਰ ਕੀ ਬੰਦਿ ਦਰੋਬਸਤੁ ਛੋਡਿ ਦਿਤੀ। ਤਬ ਬਾਬੇ ਬਿਨਾਂ ਜਾਵਨਿ ਨਾਹੀਂ। ਤਬ ਬਾਬਾ ਤੀਸਰੇ ਦਿਨਿ ਸੈਦਪੁਰ ਫਿਰਿ ਆਇਆ।ਜਾਂ ਆਇ ਕਰਿ ਦਿਖੇ ਤਾਂ ਕੀ ਵੇਖੈ, ਸਭ ਕਤਲਾਮ ਪਏ ਹੈਨਿਤਬ ਬਾਬੇ ਆਖਿਆ; ਮਰਦਾਨਿਆਂ! ਇਹ ਕਿਆ ਵਰਤੀ?" ਤਾਂ ਮਰਦਾਨੈ ਆਖਿਆ, “ਜੀ ਪਾਤਿਸਾਹ! ਜੋ ਤੁਧੁ ਭਾਣਾ ਸਾਈਂ ਵਰਤੀ। ਤਬ ਬਾਬੇ ਆਖਿਆ, “ਮਰਦਾਨਿਆਂ! ਰਬਾਬ ਵਜਾਇ। ਤਾਂ ਮਰਦਾਨੇ ਰਬਾਬੁ ਵਜਾਇਆ,ਰਾਗੁ ਆਸਾ ਕੀਤਾ,ਬਾਬੈ ਸਬਦੁ ਉਠਾਇਆ ਮਃ੧॥

ਕਹਾ ਸੁ ਖੇਲ ਤਬੇਲਾ ਘੋੜੇ ਕਹਾ ਭੇਰੀ ਸਹਨਾਈ॥ ਕਹਾ ਸੁ ਤੇਗ ਬੰਦ ਗਾਡੇ-: ਰੜਿ ਕਹਾਸੁ ਲਾਲ ਕਵਾਈ॥ ਕਹਾ ਸੁ ਆਰਸੀਆ ਮੁਹਬੰਕੇ ਐਥੈ ਦਿਸਹਿ ਨਾਹੀ॥ ੧॥ ਇਹੁ ਜਗੁ ਤੇਰਾ ਤੂ ਗੋਸਾਈ॥ਏਕ ਘੜੀ ਮਹਿ ਥਾਪਿ ਉਥਾਪੇ ਜਰੁ ਵੰਡਿ ਦੇਵਹਿ ਭਾਂਈ॥ ੧॥ ਰਹਾਉ॥ਕਹਾਂ ਸੁ ਘਰ ਦਰ ਮੰਡਪ ਮਹਲਾ ਕਹਾ ਸੁ ਬੰਕ ਸਰਾਈ॥ ਕਹਾਂ ਸੁ ਸੇਜ ਸੁਖਾਲੀ ਕਾਮਣਿ ਜਿਸੁ ਵੇਖਿ ਨੀਦ ਨ ਪਾਈ॥ ਕਹਾ ਸੁ ਪਾਨ ਤੰਬੋਲੀ ਹਰਮਾ ਹੋਈਆ ਛਾਈ ਮਾਈ॥੨॥ ਇਸੁ ਜਰਿ ਕਾਰਣਿ ਘਣੀ ਵਿਗੁਤੀ ਇਨਿ ਜਰ ਘਣੀ ਖੁਆਈ॥ ਪਾਪਾ


*ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਦਾ ਹੈ, ਗੁਰਬਾਣੀ ਨਹੀਂ ਹੈ।