ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/83

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਮਾਤਾ (੬੭) ਹਰਿ ਦਰਗਹ ਪੈਨਾਇਆ ਹਰਿ ਆਪੁ ਲਇਆ ਗਲਿ ਲਾਇ ॥੯ ਮਨ ਕਰਹਲਾ ਗੁਰਿ ਮੰਨਿਆ ਗੁਰਮੁਖਿ ਕਾਰ ਕਮਾਇ ॥ ਗੁਰ ਆਗੈ ਕਰਿ ਜੋਦੜੀ ਜਨ ਨਾਨਕ ਹਰਿ ਮੇਲਾਇ॥ ੧੭ ॥ ੧ it ਤਬ ਦਰਸਨ ਕਾ ਸਦਕਾ ਕੋੜ ਦੂਰਿ ਹੋਇ ਗਇਆ, ਦੇਹੀ ਹੱਛੀ ਹੋਈ, ਆਇ ਪੈਰੇ ਪਇਆ, ਨਾਉਂ ਧਰੀਕੁ ਹੋਆ,ਗੁਰੂ ਗੁਰੂ ਲਗਾ ਜਪਣਿ । ਤਬ ਬਾਬਾ ਉਥਹੁ ਰਵਦਾ ਰਹਿਆ ੩੪. ਕਿੜੀਆਂ ਪਠਾਣਾਂ ਦੀਆਂ, ਸੁਲਤਾਨਪੁਰ ਵਿਚਦੋ, ਵੈਰੋਵਾਲ, ਜਲਾਲਾਬਾਦ ਵਿਚ ਦੋ,ਕਿੜੀਆਂ ਪਠਾਣਾਂ ਦੀਆਂ ਵਿਚਿ ਆਇ ਨਿਕਲਆ | ਓਥੈ ਪਠਾਣ ਲੋਕ ਮੁਰੀਦ ਕੀਤਿਅਸੁ । ਤਬ ਓਹੁ ਪਠਾਣ ਲੋਕ ਲੈ ਲੈ ਸਰੋਦਿ* ਦਰ ਤੇ ਲਾਗੇ ਵਜਾਵਣਿ | ਆਖਨਿ, 'ਦਮਸ਼ਾਹ ਨਾਨਕf। ਤਬ ਮਰਦਾਨੇ ਨੂੰ ਹੁਕਮੁ ਹੋਆ, ਰਬਾਬ ਵਜਾਇ। ਤਾਂ ਮਰਦਾਨੇ ਰਬਾਬ ਵਜਾਇਆ, ਰਾਗੁ ਤਿਲੰਗ ਕੀਤਾ, ਬਾਬੈ ਸਬਦੁ ਉਠਾਇਆ, ਰਾਇਸਾ ਮਃ ੧ ॥ ਜਿਨਿ ਕੀਆ ਤਿਨਿ ਦੇਖਿਆ ਕਿਆ ਕਹੀਐ ਰੇ ਭਾਈ॥ ਆਪੇ ਜਾਣੈ ਕਰੇ ਆਪਿ ਜਿਨਿ ਵਾੜੀ ਹੈ ਲਾਈ ॥੧॥ ਰਾਇਸਾ fਪਿਆਰੇ ਕਾ ਰਾਇਸਾ ਜਿਤ ਸਦਾ ਸੁਖੁ ਹੋਈ ॥ ਰਹਾਉ ॥ ਜਿਨਿ ਰੰਗਿ ਕੰਤੁ ਨ ਰਾਵਿਆ ਸਾ ਪਛੋ ਰੇ ਤਾਣੀ ॥ ਹਾਥ ਪਛੋੜੈ ਸਿਰੁ ਧੁਣੈ ਜਬ ਰੈਣਿ ਵਿਹਾਣੀ ॥੨॥ ਪਛੋਤਾਵਾ ਨਾ ਮਿਲੈ ਜਬ ਚੁਕੋਗੀ ਸਾਰੀ ॥ ਤਾ ਫਿਰਿ ਪਿਆਰਾ ਰਾਵੀਐ ਜਬ ਆਵੇਗੀ ਵਾਰੀ ॥੩॥ ਕੰਤੁ ਲੀਆ ਸੋਹਾਗਣੀ ਮੈਤੇ ਵਧਵੀ ਏਹ ॥ ਸੇ ਗੁਣ ਮੁਝੇ ਨ ਆਵਨੀ ਕੈਜੀ ਦੋਸੁ ਧਰੇਹ !! ੪ ॥ ਜਿਨੀ ਸਖੀ ਸਹੁ ਰਾਵਿਆ ਤਿਨ ਪੂਛਉਗੀ ਜਾਏ ॥ ਪਾਇ ਲਗਉ ਬੇਨਤੀ ਕਰਉ ਲਉਗੀ ਪੰਥੁ ਬਤਾਏ ॥੫॥ ਹੁਕਮੁ ਪਛਾਣੈ ਨਾਨਕਾ ਭਉ ਚੰਦਨੁ ਲਾਵੈ ॥ ਗੁਣ ਕਾਮਣ ਕਾਮਣਿ ਕਰੋ ਤਉ ਪਿਆਰੇ ਕਉ ਪਾਵੈ ॥ ੬ ॥ ਜੋ ਦਿਲਿ ਮਿਲਿਆ ਸੁ ਮਿਲਿ ਰਹਿਆ ਮਿਲਿਆ ਕਹੀਐ ਰੇ ਸੋਈ ॥ ਜੇ ਬਹੁਤੇਰਾ ਲੋਚੀਐ ਬਾਤੀ ਮੇਲੁ ਨ ਹੋਈ ॥ ੭ ॥ ਧਾਤੁ ਮਿਲੈ ਫੁਨਿ ਧਾਤੁ ਕਉ ਲਿਵ ਲਿਵੈ ਕਉ ਧਾਵੈ ॥ ਗੁਰ ਪਰਸ਼ਾਦੀ ਜਾਨੀਐ ਤਉ ਅਨਭਉ ਪਾਵੈ ॥ ੮ ॥ ਪਾਨਾਵੜੀ ਹੋਇ ਘਰਿ ਖਰੁ ਸਾਰ ਨ ਜਾਣੈ ॥ ਰਸੀਆ ਹੋਵੈ ਮੁਸਕ ਕਾ ਤਬ ਫੁਲੁ ਪਛਾਣੈ ॥੯॥ ਅਪਿਓ ਪੀਵੈ ਜੋ ਨਾਨਕਾ ਕੁਮ ਮਿ ਸਮਾਵੈ ॥ ਸਹਜੇ ਸਹਜੇ ਮਿਲਿ ਰਹੈ ਅਮਰਾ

  • ਹਾ: ਵਾ: ਨੁ: ਵਿਚ ਪਾਠ ‘ਸਰੋਦ ਹੈ, ਇਹ ਸਤਾਰ ਤੋਂ ਛੋਟਾ ਸਾਜ਼ ਹੈ, ਜੋ ਸਤਾਰ ਵਾਂਙ ਹੰਕਾਰ ਨਾਲ ਵਜਦਾ ਹੈ। ਪੰਜਾਬ ਵਿਚ ਇਸਨੂੰ ਸਰੋਦਾ ਬੀ ਆਖਦੇ ਹਨ । fਸਥਰਿਆਂ ਵਿਚ ਹਰਦਮ ਨਾਨਕ ਸ਼ਾਹ’ ਤੇ ਨਜ਼ੀਰ ਦੀ ਕਵਿਤਾ ਵਿਚ ਹਰਦਮ ਬੋਲੋਗਜ਼ਲ ਇਸ ਗੀਤ ਦੀਆਂ ਹੋਰ ਰੂਪਾਂ ਵਿਚ ਬਦਲੀਆਂ ਸ਼ਕਲਾਂ ਹਨ।

Digitized by Panjab Digital Library / www.panjabdigilib.org