ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/81

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

  • ,
  • .

- ( ੬੫ ) . ਕਰਤ ਨ ਲਾਗੀ ਵਾਰ ॥੧॥ ਮਹਲਾ ੨॥ ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ॥ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ॥੨॥ ਮਃ੧॥ ਨਾਨਕ ਗੁਰੂ ਨ ਚੇਤਨੀ ਮਨਿ ਆਪਣੈ ਸੁਚੇਤੁ ॥ ਛੁਟੇ ਤਿਲ ਬੂਆੜ ਜਿਉ ਸੂਬੇ ਅੰਦਰਿ ਖੇਤ ॥ ਖੇਤੈ ਅੰਦਰਿ ਛੁਟਿਆ ਕਹੁ ਨਾਨਕ ਸਉ ਨਾਹ ॥ ਫਲੀਅਹਿ ਫੁਲੀਅਹਿ ਬਪੁੜੇ ਭੀ ਤਨੁ ਵਿਚਿ ਸੁਆਹ॥੩॥ਪਉੜੀ॥ਆਪੀਨੇ ਆਪੁ ਸਾਜਿਓ ਆਪੀਨੈ ਰਚਿਓ ਨਾਉ ॥ ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ॥ਦਾਤਾ ਕਰਤਾ ਆਪਿ ਤੂੰ ਤੁਸਿ ਦੇਵਹਿ ਕਰਹਿ ਪਸਾਉ॥ ਤੂੰ ਜਾਣੋਈ ਸਭਸੈ ਦੇ ਲੈਸਹਿ ਜਿੰਦੁ ਕਵਾਉ ॥ ਕਰਿ ਆਸਣੁ ਡਿਠੋ ਚਾਉ॥੧॥ ਪਉੜੀਆਂ ਨਉਂ ਹੋਈਆਂ ਏਤੁ ਪਰਥਾਇ।ਤਬ ਫਿਰਿ ਪੀਰੁ ਉਠਿ ਖੜਾ ਹੋਆ,ਆਇ ਦਸਤ ਪੋਸੀ ਕੀਤੀਅਸੁ,ਆਖਿਓਸੁ, ਨਾਨਕ ! ਤੁਧੁ ਖੁਦਾਇ ਪਾਇਆ ਹੈ, ਤੁਧੁ ਅਰੁ ਖੁਦਾਇ ਵਿਚ ਭੇਦ ਨਾਂਹੀ, ਪਰ ਤੁ ਮਿਹਰਵਾਨੁ ਹੋਹੁ, ਜੋ ਅਸਾਡੀ ਭੀ ਖੁਦਾਇ ਨਾਲ ਰਹਿ ਆਵੇ । ਤਬ ਬਾਬੇ ਆਖਿਆ, 'ਸ਼ੇਖ ਬ੍ਰਹਮ ! ਤੇਰੀ ਖੇਪ ਖੁਦਾਇ ਨਿਬਾਹੈ । ਤਬ ਪੀਰ ਨੇ ਆਖਿਆ, “ਜੀ ! ਬਚਨ ਦੇਹਿ । ਤਬ ਬਾਬੇ ਕਹਿਆ, 'ਜਾਹ ਬਚਨੁ ਹੈ। ਤਬ ਸੇਖੁ ਉਠ ਖੜਾ ਹੋਆ | ਬਾਬੇ ਸੇਖ ਵਿਦਾ ਕੀਤਾ; ਬਾਬਾ ਭੀ ਉਠਿ ਰਵਿਆ । ੩੩. ਕੋਹੜੀ ਫਕੀਰ ਨਿਸਤਾਰਾ, ਦਿਪਾਲਪੁਰ ਪਾਸਦੋ, ਕਣਪੁਰ ਵਿਚਦੋ, ਕਾਸੂਰ ਵਿਚਦੋ, ਪਟੀ ਵਿਚਦੋ, ਗੋਇੰਦਵਾਲ ਆਇ ਰਹਣ ਲਾਗਾ । ਤਾਂ ਕੋਈ ਰਹਿਣ ਦੇਵੈ ਨਾਹੀਂ । ਤਬ ਇਕ ਫਕੀਰੁ ਦਾ, ਤਿਸਕੀ ਝੁਗੀ ਵਿਚਿ ਜਾਇ ਰਹਿਆ । ਓਹੁ ਫਕੀਰ ਕੋਹੜੀ ਥਾ। ਤਾਂ ਬਾਬਾ ਜਾਇ ਖੜਾ ਹੋਆ | ਆਖਿਓਸੁ, 'ਏ ਫ਼ਕੀਰ ! ਰਾਤਿ ਰਹਣਿ ਦੇਹਿ । ਤਬ ਫਕੀਰ ਅਰਜੁ ਕੀਤਾ, ਆਖਿਓਸੁ, “ਜੀ ਮੇਰਿਅਹੁ ਪਾਸਹੁ ਜਨਾਵਰ ਨਸਦੇ ਹੈਨਿ, ਪਰੁ ਖੁਦਾਇ ਦਾ ਕਰਮੁ ਹੋਆ ਹੈ ਜੋ ਆਦਮੀ ਦੀ ਸੁਰਤਿ ਨਦਰਿ ਆਈ ਹੈ । ਤਾਂ ਉਥੇ ਚਹਿਆ | ਫਕੀਰੁ ਲਾਗ ਵਿਰਲਾਪ ਕਰਣਿ। ਤਬ ਬਾਬਾ ਬੋਲਿਆ, ਸਬਦੁ ਰਾਗੁ ਧਨਾਸਰੀ ਵਿਚਿ ਮਃ ੧ ਸਬਦ ॥ ਜੀਉ ਤਪਤੁ ਹੈ ਬਾਰੋ ਬਾਰ॥ਤਪਿ ਤਪਿ ਖਪੈ ਬਹੁਤੁ ਬੇਕਾਰ॥ਜੋ ਤਨਿ ਬਾਣੀ

  • ਆਸਾ ਦੀ ਵਾਰ ਵਿਚ ਇਹ ਮਃ ੨ ਦਾ ਸਲੋਕ,ਪੰਜਵੀਂ ਪਾਤਸ਼ਾਹੀ ਨੇ ਵਾਰ ਸੰਕਲਤ ਕਰਨ ਵੇਲੇ ਰਖਿਆ ਹੈ। ਜਿਸ ਵੇਲੇ ਗੋਸ਼ਟ ਸੋਖ ਬ੍ਰਹਮ ਨਾਲ ਹੋਈ ਹੈ ਉਸ ਵੇਲੇ ਇਹ ਸਲੋਕ ਨਹੀਂ ਹੈਸੀ। ਹਿਬਾਨੁ: ਵਿਚ ਏਥੇ ਪਾਠ ਹੈ:ਇਤ ਪਰਥਾਇ ਆਸਾ ਦੀ ਵਾਰ ਹੋਈ, ਪਉੜੀਆਂ ਨੂੰ ਹੋਈਆਂ ਸੋ ਲਿਖੀਆਂ ਨਹੀਂ, ਲਿਖਣੀਆਂ ਹੈਨ ।

ਹਾਫ਼ਜ਼ਾਬਾਦੀ ਨੁਸਖੇ ਵਿਚ ਰਾਗ ਜੈਤਸਰੀ ਲਿਖਿਆ ਹੈ ਜੋ ਅਸ਼ੁੱਧ ਹੈ । Digitized by Panjab Digital Library / www.panjabdigilib.org