ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/75

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੫੯)

ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥ ੧ ॥ ਰਹਾਉ ॥ ਤਬ ਫਿਰਿ ਕਾਲੁ ਕਹਿਆ, “ਬਚਾ ! ਤੂ ਇਕ ਵਾਰੀ ਘਰਿ ਚਾਲੁ, ਨਵੇਂ ਘਰਿ ਉਸਰੇ ਹੈਨਿ, ਤੂੰ ਵੇਖੁ ਚਿਰ ਪਿਛੋਂ ਆਇਆ ਹੈਂ, ਤੇਰਾ ਪਰਵਾਰ ਹੈ, ਤੂ ਮਿਲੁ ਬਹੁ ਅਤੇ ਜੇ ਤੁਧੁ ਭਾਵਸੀ ਤਾ ਫੇਰਿ ਜਾਵੇ । ਤਬ ਫਿਰਿ ਬਾਬੇ ਚਉਬੀ ਪਉੜੀ ਆਖੀ :-

ਘਰ ਮੰਦਰ ਖੁਸੀ ਨਾਮ ਕੀ ਨਦਰਿ ਤੇਰਾ ਪਰਵਾਰੁ ॥ ਹੁਕਮੁ ਸੋਈ ਤੁਧੁ \ ਭਾਵਸੀ ਹੋਰੁ ਆਖਣੁ ਬਹੁਤੁ ਅਪਾਰੁ ॥ ਨਾਨਕ ਸਚਾ ਪਾਤਿਸਾਹੁ ਪੂਛਿ ਨ ਕਰੇ ਬੀਚਾਰੁ ॥੪॥ ਬਾਬਾ ਹੋਰੁ ਸਉਣਾ ਖੁਸੀ ਖੁਆਰੁ ॥ ਜਿਤੁ ਸੁਤੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥ ੧ ॥ ਰਹਾਉ ॥੪॥੭॥

ਤਬਿ ਫਿਰਿ ਕਾਲੂ ਆਖਿਆ “ਬਚਾ ! ਤੇਰਾ ਜੀਉ ਕਿਤੁ ਗਲੈ ਖਟਾ ਹੋਆ ਹੈ, ਤੂ ਮੈਨੂੰ ਦਸਿ, ਜੋ ਆਖਹਿ ਤਾਂ ਹੋਰ ਵੀਵਾਹੁ ਕਰੀ, ਭਲੀ ਜੰਞ ਚਾੜੀ,ਅਡੰਬਰ ਨਾਲਿ ਵੀਵਾਹੁ ਕਰਾਈ । ਤਬ ਬਾਬਾ ਬੋਲਿਆ ਸਬਦੁ ਰਾਗੁ ਸੂਹੀ ਵਿਚਿ ਛੰਤੁ ਮਃ ੧ ॥

ਜਿਨਿ ਕੀਆ ਤਿਨਿ ਦੇਖਿਆ ਜਗੁ ਧੰਧੜੈ ਲਾਇਆ। ਦਾਨਿ ਤੇਰੈ ਘਟਿ ਚਾਨਣਾ ਤਨਿ ਚੰਦੁ ਦੀਪਾਇਆ ਚੰਦੋ ਦੀਪਾਇਆ ਦਾਨਿ ਹਰਿਕੈ ਦੁਖੁ
ਅੰਧੇਰਾ ਉਠਿ ਗਇਆ॥ ਗੁਣ ਜੰਞ ਲਾੜੇ ਨਾਲਿ ਸੋਹੈ ਪਰਖਿ
ਮੋਹਣੀਐ ਲਇਆ॥ ਵੀਵਾਹੁ ਹੋਆ ਸੋਭ ਸੇਤੀ ਪੰਚ ਸਬਦੀ ਆਇਆ॥
ਜਿਨਿ ਕੀਆ ਤਿਨਿ ਦੇਖਿਆ ਜਗੁ ਧੰਧੜੈ ਲਾਇਆ ॥੧॥ ਹਉ
ਬਲਿਹਾਰੀ ਸਾਜਨਾ ਮੀਤਾ ਅਵਰੀਤਾਂ ॥ ਇਹੁ ਤਨੁ ਜਿਨ ਸਿਉ ਗਾਡਿਆ ਮਨੁ ਲੀਅੜਾ ਦਿਤਾ ॥ ਲੀਆਤ ਦੀਆ ਮਾਨੁ ਜਿਨ੍ ਸਿਉ ਸੇ ਸਜਨ
ਕਿਉ ਵੀਸਰਹਿ ॥ ਜਿਨ ਦਿਸਿ ਆਇਆ ਹੋਹਿ ਰਲੀਆ ਜੀਅ ਸੇਤੀ
ਗਹਿ ਰਹਹਿ ॥ ਸਗਲ ਗੁਣ ਅਵਗਣੁ ਨ ਕੋਈ ਹੋਹਿ ਨੀਤਾ ਨੀਤਾ ॥ ਹਉ ਬਲਿਹਾਰੀ ਸਾਜਨਾ ਮੀਤਾ ਅਵਰੀਤਾ ॥੨॥ ਗੁਣਾ ਕਾ ਹੋਵੈ ਵਾਸੁਲਾ


*“ਭਲੀ ਜੰਞ ਚਾੜੀ, ਅਡੰਬਰ ਨਾਲਿ ਵੀਵਾਹੁ ਕਰਾਈ ਏਹ ਪਾਠ ਹਾਂ:ਬਾ: ਨੁਸਖੇ ਵਿਚ ਨਹੀਂ ਹੈ

ਵਲੈਤ ਵਾਲੇ ਨੁਸਖੇ ਵਿਚ ਏਥੇ ਇਕ ਹੋਰ ਸਲੋਕ ਹੈ ਜੋ ਸੂਹੀ ਦੀ ਵਾਰ ਵਿਚ ਮ: ੩ ਦਾ ਹੈ।ਜਿਸ ਦਾ ਸੁਧ ਪਾਠ ਇਹ ਹੈ:-‘ਸੂਹਵੀਏ ਨਿਮਾਣੀਏ ਸੋ ਸਹੁ ਸਦਾ ਸਮਾਲਿ ॥ ਨਾਨਕ ਜਨਮੁ ਸਵਾਰਹਿ ਆਪਣਾ ਕੁਲੁ ਭੀ ਛੁਟੀ ਨਾਲਿ ॥ਪਰ ਹਾ: ਬਾ: ਵਾਲੇ ਨੁਸਖੇ ਵਿਚ ਇਹ ਲੋਕ ਏਥੇ ਨਹੀਂ ਦਿਤਾ, ਇਸ ਕਰਕੇ ਅਸਾਂ ਬੀ ਨਹੀਂ ਦਿਤਾ, ਕਿਉਂਕਿ ਇਹ ਵਲੈਤ ਵਾਲੇ ਨੁਸਖੇ ਦੇ ਲਿਖਾਰੀ ਦੀ ਇਕ ਸਪਸ਼ਟ ਭੁੱਲ ਹੈ