ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/70

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੫੪)

ਜਗਾਵਲੀ ਮਃ ੧॥ ਤਿਤੁ ਸਮੇ ਬੈਠਾ ਸਮੁੰਦ ਕੀ ਬਰੇਤੀ ਮਹਿ ਪਉਣੁ ਅਹਾ ਕੀਆ ਨਾਲੇ ਝੰਡਾ ਬਾਢੀ ਬਿਸੀਆਰ ਦੇਸ ਕਾ, ਤਿਸ ਕਉ ਜੁਗਾਵਲੀ ਪਰਾਪਤ ਹੋਈ, ਝੰਡਾ ਨਾਲਿ ਨਿਬਹਿਆ,ਨਗਰੂ ਛੁਠਘਾਟਕਾ ਤਿਤੁ ਸਮੈ ਬਿਸਮਾਦੁ ਪੜੀਦਾ ਥਾ, ਆਰੀ ਜੁਗਾਵਲੀ ਚਲੀ।

੩੦. ਮਰਦਾਨੇ ਦੀ ਭੁਖ ਗਵਾਈ.

ਤਬ ਬਾਬਾ ਅਤੇ ਮਰਦਾਨਾ ਓਥਹੁ ਰਵਦੇ ਰਹੇ, ਜੋ ਜਾਂਦੇ ਜਾਂਦੇ ਵਡੀ ਉਜਾੜਿ ਵਿਚ ਜਾਇ ਪਏ, ਤਬ ਉਥੇ ਕੋਈ ਮਿਲੈ ਨਾਹੀ, ਤਬ ਮਰਦਾਨੇ ਨੂੰ ਬਹੁਤ ਭੁਖ ਲੱਗੀ ਤਾਂ ਮਰਦਾਨੇ ਆਖਿਆ, ਸਹਾਣਿ ਤੇਰੀ ਭਗਤਿ ਨੂੰ, ਅਸੀਂ ਤੁਮ ਸੇ, ਮੁਲਖ ਦੇ ਟੁਕੜੇ ਮੰਗਿ ਖਾਂਦੇ ਥੇ, ਉਥਹੁ ਭੀ ਗਵਾਇਆ, ਅਸੀਂ ਤਾਂ ਵਡੀ ਉਜਾੜਿ ਵਿਚਿ ਆਇ ਪੈਇ ਹਾਂ | ਕਦੇ ਖੁਦਾਇ ਕਾਚੈ ਤਾਂ ਨਿਕਲਹੈ, ਹੁਣਿ ਕੋਈ ਸੀਹ ਬੁਕਿ ਪਵੈਗਾ ਤਾ ਮਾਰਿ ਜਾਵੈ॥ਤਬ ਬਾਬੇ ਆਖਿਆ, “ਮਰਦਾਨਿਆਂ! ਤੇਰੈ ਨੇੜੇ ਕੋਈ ਨਾਹੀਂ ਆਂਵਦਾ ਪਰ ਤੁ ਉਸੀਆਰੁ ਹੋਹੁ। ਆਖਿਓਸੁ ‘ਜੀ ਕਿਉਂ ਕਰਿ ਉਸੀਆਰੁ ਹੋਵਾਂ,ਉਜਾੜਿ ਵਿਚਿ ਆਇ ਪਇਆ। ਤਬ ਬਾਬੇ ਆਖਿਆ, “ਮਰਦਾਨਿਆਂ ਅਸੀ ਉਜਾੜਿ ਵਿਚ ਨਾਹੀਂ ਅਸੀਂ ਵਸਦੀ ਵਿਚ ਹਾਂ, ਜਿਥੇ ਨਾਉ ਚਿਤਿ ਆਂਵਦਾ ਹੈ। ਓਥੈ ਬਾਬੇ ਸਬਦੁ ਬੋਲਿਆ | ਰਾਗੁ ਆਸਾ ਵਿਚ ਮਦੇਵਤਿਆ ਦਰਸਨ ਕੈ ਤਾਈ ਦੁਖ ਭੁਖ ਤੀਰਥ ਕੀਏ॥ਜੋਗੀ ਜਤੀ ਜੁਗਤਿ ਮਹਿ ਰਹਤੇ ਕਰਿ ਕਰਿ ਭਗਵੇ ਭੇਖ ਭਏ॥੧॥ ਤਉ ਕਾਰਣਿ ਸਾਹਿਬਾ ਰੰਗਿ ਰਤੇ॥ ਤੇਰੇ ਨਾਮ ਅਨੇਕਾ ਰੂਪ ਅਨੰਤਾ ਕਹਣੁ ਨ ਜਾਹੀ ਤੇਰੇ ਗੁਣ ਕੇਤੇ॥੧॥ ਰਹਾਉ॥ ਦਰ ਘਰ ਮਹਲਾ ਹਸਤੀ ਘੋੜੇ ਛੋਡਿ ਵਿਲਾਇਤ ਦੇਸ ਗਏ ਪੀਰ ਪੈਕਾਂਬਰ ਸਾਕ ਸਾਦਿਕ ਛੋਡੀ ਦੁਨੀਆਂ ਥਾਇਪਏ॥੨ | ਸਾਦ ਸਹਜ ਸੁਖ ਰਸ ਕਸ ਤਜੀਅਲੇ ਕਪੜੁ ਛੋਡੇ ਚਮੜ ਲੀਏ॥ ਦੁਖੀਏ ਦਰਦਵੀ ਦੇ ਦਰ ਤੇਰੈ ਨਾਮਿ ਰਤੇ ਦਰਵੇਸ ਭਏ ਸੀ। ਖਲੜੀ ਖਪਰੀ ਲੱਕੜੀ ਚਮੜੀ ਸਿਖਾ ਸੂਤੁ ਧੋਤੀ ਕੀਨੀ॥ ਤੂ ਸਾਹਿਬੁ ਹਉ ਸਾਂਗੀ ਤੇ ਪ੍ਰਣਵੈ ਨਾਨਕੁ ਜਾਤਿ ਕੈਸੀ॥੪॥੧॥੩੩॥

ਤਬਿ ਬਾਬੇ ਆਖਿਆ “ਮਰਦਾਨਿਆਂ! ਸਬਦੁ ਚਿਤਿ ਕਰਿ, ਤਉ ਬਾਬੂ ਬਾਣੀ ਸਰਿ ਨਾਹੀ ਆਵਦੀ। ਤਬਿ ਗੁਰੂ ਬਾਬੇ ਆਖਿਆ, “ਮਰਦਾਨਿਆ! ਰਬਾਬ ਵਜਾਇ। ਤਬ ਮਰਦਾਨੇ ਆਖਿਆ, “ਜੀ ਮੇਰਾ ਘਟੁ ਭੁਖ ਦੇ ਨਾਲਿ ਮਿਲ ਗਇਆ ਹੈ, ਮੈਂ ਇਹ ਰਬਾਬੁ ਵਜਾਇ ਨਾਹੀ ਸਕਦਾ। ਤਬ ਬਾਬੇ ਆਖਿਆ,


*ਇਥੋਂ ਅੱਗੇ ਜਗਾਵਲੀ ਹੈ, ਨਮਨੇ ਮਾਤ ਅੰਤਕਾ ੧ ਵਿਚ ਦਿੱਤੀ ਹੈ,ਅਤੇ ਏਹ ਜੁਗਾਵਲੀ ਸੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਹੀਂ ਹੈ,ਤਾਂ ਤੇ ਇਹ ਗੁਰਬਾਣੀ ਨਹੀਂ।

ਹਾ: ਵਾ: ਵਾਲੇ ਨੁਸਖੇ ਦੇ ਉਤਾਰੇ ਵਿਚ ਪਾਠ ਹੋਇਆ ਹੈ।