ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/64

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੪੮)

ਗੋਸਟਿ ਕੀਤੀਆ ਸੁ, ਸੇਖ ਫਰੀਦ* ਬਾਬੇ ਨੂੰ ਪੁਛਿਆ, ਆਖਿਓਸੁ:-

ਅਕੇ ਤਾ ਲੋੜ੍ਹ ਮੁਕਦਮੀ ਅਕੇ ਤੇ ਅਲਹੁ ਲੋੜੁ॥ ਦਹੁ ਬੇੜੀ ਨਾਂ ਲਤ ਧਰੂ ਮਤੁ ਵੰਞਹੁ ਵਖਰੁ ਬੋੜਿ॥

ਤਬ ਗੁਰੂ ਬਾਬੇ ਜਬਾਬੁ ਦਿਤਾ:-

ਸਲੋਕੁ॥ ਦੁਹੀ ਬੜੀ ਲਤ ਧਰੂ ਦੁਹੀ ਵਖਰੁ ਚਾੜਿ॥ ਕੋਈ ਬੇੜੀ ਡੁਬਸੀ ਕੋਈ ਲੰਘੇ ਪਾਰਿ॥ ਨਾ ਪਾਣੀ ਨ ਬੇੜੀਆ ਨਾ ਡੁਬੈ ਨਾ ਜਾਇ॥ ਨਾਨਕ ਵਖਰੁ ਸਚੁ ਧਨੁ ਸਹਜੇ ਰਹਿਆ ਸਮਾਇ॥੧॥

ਤਬ ਸੇਖ ਫਰੀਦ ਕਹਿਆ:-

ਸਲੋਕੁ॥ ਫਰੀਦਾ ਚੂੜਲੀ ਸਿਉ ਰਤਿਆ ਦੁਨੀਆ ਕੂੜਾ ਭੇਤੁ॥ ਨਾਨਕ ਅਖੀ ਦੇਖਦਿਆ ਉਜੜ ਵੰਏ ਖੇਤੁ॥੧॥ ਤਬ ਗੁਰੂ ਬਾਬੇ ਜੁਬਾਬੁ ਦਿਤਾ:-

ਸਲੋਕੁ॥ ਫਰੀਦਾ ਧੁਰਹੁ ਧੁਰਹੁ ਹੋਂਦਾ ਅਇਆ ਚੂੜੇਲੀ ਸਿਉ ਹੇਤੁ॥ਨਾਨਕ


*ਇਹ ਸੱਜਨ ਸ਼ੇਖ ਫਰੀਦ ਸਾਨੀ ਹੀ ਜਾਪਦਾ ਹੈ, ਜਿਸ ਦਾ ਨਾਮ ਸ਼ੇਖ ਬ੍ਰਹਮ ਕਰ ਕੇ ਸਾਖੀਆਂ ਵਿਚ ਆਉਂਦਾ ਹੈ। ਅੱਗੇ ਚੱਲ ਕੇ ਸਾਖੀ ੩੨ਵੀਂ ਇਸ ਸ਼ੇਖ ਬਮ ਨਾਲ ਹੋਈ ਹੈ। ਜੇ ਦੋਵੇਂ ਸਾਖੀਆਂ ਇਕੋ ਫਕੀਰ ਨਾਲ ਹੋਈਆਂ ਹਨ ਤਾਂ ਲੇਖਕ ਨੇ ਸਾਖੀਆਂ ਵਿਚ ਵਿਥ ਭੁੱਲ ਕੇ ਪਾਈ ਹੈ, ਦੋਇ ਇਕ ਫੌਰ ਚਾਹੀਦੀਆਂ ਸਨ। ਯਾ ਦੁਸਰੀ ਸਾਖੀ ਪਹਿਲੀ ਮੁਲਾਕਾਤ ਦਾ ਫਲ ਦੇਖਣ ਲਈ ਸੀ, ਜੈਸਾ ਕਿ ਭਾਈ ਮਨੀ ਸਿੰਘ ਜੀ ਦੀ ਸਾਖੀ ਵਿਚ ਦੁਇ ਮੁਲਾਕਾਤਾਂ ਸ਼ੇਖ ਬ੍ਰਹਮ ਨਾਲ ਦੱਸੀਆਂ ਹਨ, ਅਰ ਦੁਸਰੀ ਮੁਲਾਕਾਤ ਦੇ ਪਹਿਲੇ ਲਿਖਿਆ ਹੈ:-ਬਾਬੇ ਕਹਿਆ, ਮਰਦਾਨਿਆਂ, ਪਟਣ ਅਸਾਂ ਨੇ ਜਾਣਾ ਹੈ, ਕਿਉਂਕਿ ਸ਼ੇਖ ਬ੍ਰਹਮ ਨੂੰ ਉਪਦੇਸ਼ ਕੀਤਾ ਸੀ ਸੋ ਦੇਖਾਂ ਉਸ ਨੂੰ ਉਪਦੇਸ ਚਿਤ ਹੈ ਕਿ ਵਿਸਰ ਗਿਆ ਹੈ।

ਇਹ ਵੀ ਮੁਮਕਿਨ ਹੈ ਕਿ ਕੋਈ ਹੋਰ ਫਕੀਰ ਆਸਾ ਦੇਸ ਵਿਚ ਫਰੀਦ ਲਕਬ ਵਾਲਾ ਹੋਵੇ ਤੇ ਓਹ ਪਹਿਲੇ ਫਰੀਦ ਜੀ ਦੀ ਬਾਣੀ ਦਾ ਜਾਣੂ ਹੋਵੇ। ਇਹ ਖਿਆਲ ਕਰਨਾ ਕਿ ਇਸ ਜਨਮ ਸਾਖੀ ਦੇ ਕਰਤਾ ਨੂੰ ਸ਼ੇਖ ਫਰੀਦ ਦੇ ਪਹਿਲੇ ਹੋ ਗੁਜ਼ਰਨ ਦੀ ਖਬਰ ਨਹੀਂ ਸੀ, ਭੁਲ ਹੋਵੇਗੀ, ਕਿਉਂਕਿ ਸਾਖੀ ੩੨ ਵਿਚ ਉਹ ਸਾਫ ਲਿਖਦਾ ਹੈ ਕਿ ਪਟਣ ਕਾ ਪੀਰ ਸੇਖੁ ਫਰੀਦ ਥਾ, ਤਿਸਕੇ ਤਖਤਿ ਸੇਖ ਬ੍ਰਹਮ ਥਾ॥ ਸੋ ਕਰਤਾ ਜੀ ਨੂੰ ਠੀਕ ਪਤਾ ਸੀ ਕਿ ਸ਼ੇਖ ਫਰੀਦ ਪਹਿਲਾ ਮਰ ਚੁਕਾ ਹੈ, ਤੇ ਗਦੀ ' ਤੇ ਸੋਖ ਬ੍ਰਹਮ (ਫਰੀਦਸਾਨੀ) ਹੈ, ਸੋ ਏਥੇ ਉਸਦੀ ਮੁਰਾਦ ਕਦੇ ਸ਼ੇਖ ਫਰੀਦ ਪਹਿਲੇ ਤੋਂ ਨਹੀਂ ਹੋ ਸਕਦੀ। ਏਹ ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਨਹੀਂ ਹਨ।