ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/63

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੪੭)

ਸਿਰ ਘਤਿ॥ਜੇਕਰਿ ਨਿਵਾਂ ਤਾਂ ਆਖੀਐ ਡਰਦਾ ਕਰੇ ਭਗਤ॥ ਕਾਈ ਗਲੀ ਨਾ ਮੇਵਣੀ ਜਿਥੇ ਕਢਾ ਝਤਿ॥ ਏਥੈ ਓਥੇ ਨਾਨਕ ਕਰਤਾ ਰਖੇ ਪਤੇ*॥੨॥

ਤਬਿ ਉਥੇ ਕਾਈ ਘੜੀ ਨਾ ਰਹੇ। ਤਬ ਮਰਦਾਨੇ ਆਖਿਆ, "ਜੀ ਇਨ੍ਹਾਂ ਦੇ ਬਾਬਿ ਕਿਆ ਹੁਕਮੁ ਹੋਆ? ਤਬਿ ਬਾਬੇ ਆਖਿਆ “ਮਰਦਾਨਿਆਂ! ਏਹੁ ਸਹਰੁ ਵਸਦਾ ਰਹੈ॥

੨੭. ਉਜੜ ਜਾਵੇ.

ਤਬਿ ਅਗਲੈ ਹਰਿ ਗਏ, ਤਬਿ ਓਨਾਂ ਬਹੁਤ ਸੇਵਾ ਕੀਤੀ ਓਥੇ ਰਾਤਿ ਰਹੇ ਭਲਕੇ ਉਠਿ ਚਲੇ। ਤਾਂ ਗੁਰੂ ਬੋਲਿਆ, ਜੋ ਇਹੁ ਸਹਰੁ ਉਜਾੜਿ ਹੋਵੇਗਾ, ਅਠਵਾਣੁ ਹੋਵੈ। ਤਬਿ ਮਰਦਾਨੇ ਆਖਿਆ, “ਜੀ,ਤੇਰੇ ਦਰਿ ਭਲਾ ਨਿਆਉ ਫਿਠਾ, ਜਿਥੈ ਬੈਠਣੇ ਨਾ ਮਿਲੈ ਸੋ ਵਸਾਇਆ, ਅਤੇ ਜਿਨ੍ਹਾਂ ਸੇਵਾ ਬੰਦਗੀ ਬਹੁਤੁ ਕੀਤੀ ਸੋ ਸਹਰੁ ਉਜਾੜਿਆ। ਤਬ ਗੁਰੂ ਬਾਬੇ ਆਖਿਆ, ਮਰਦਾਨਿਆਂ! ਉਸ ਸਹਰ ਕਾ ਆਦਮੀ ਅਵਰ ਸਹਰਿ ਜਾਵੇਗਾ ਤਾਂ ਹੋਰ ਭੀ ਵਿਗੜਨਗੇ ਅਤੇ ਇਸ ਸਹਰ ਦਾ ਆਦਮੀ ਹੋਤ ਸਹਰਿ ਜਾਵੇਗਾ ਤਾਂ ਉਨਾਂ ਦੀ ਭੀ ਗਤਿ ਕਰੇਗਾ, ਅਤੇ ਸੁਮਤਿ ਦੇਵੇਗਾ। ਤਬਿ ਮਰਦਾਨੇ ਆਖਿਆ, “ਜੀ ਤਉ ਭਾਵੈ ਤਾਂ ਉਸਦੀ ਭੀ ਗਤਿ ਕਰਹਿ। ਤਬਿ ਬਾਬੇ ਸਬਦ ਕੀਤਾ ਰਾਗੁ ਮਲਾਰ ਵਿਚ ਮਃ ੧:

ਖਾਣਾ ਪੀਣਾ ਹਸਣਾ ਸਉਣਾ ਵਿਸਰਿ ਗਇਆ ਹੈ ਮਰਣਾ॥ਖਸਮੁ ਵਿਸਾਰਿ ਖੁਆਰੀ ਕੀਨੀ ਧਿਰੀ ਜੀਵਣੁ ਨਹੀ ਰਹਣਾ॥ਪਾਣੀ ਏਕੋ ਨਾਮੁ ਧਿਆਵਹੁ॥ ਅਪਨੀ ਪਤਿ ਸੇਤੀ ਘਰਿ ਜਾਵਹੁ॥੧॥ ਰਹਾਉ॥ ਤੁਧਨੋ ਸੇਵਹਿ ਤੁਕਿਆਂ ਦੇਵਹਿ ਮਾਂਗਹਿ ਲੇਵਹਿ ਰਹਹਿ ਨਹੀ॥ ਤੂ ਦਾਤਾ ਜੀਆ ਸਭਨਾ ਕਾ ਜੀਆ ਅੰਦਰਿ ਜੀਉ ਤੁਹੀ॥੨॥ਗੁਰਮੁਖਿ ਧਿਆਵਹਿ ਸਿ ਅੰਮ੍ਰਿਤੁ ਪਾਵਹਿ ਸੇਈ ਸੁਚੇ ਹੋਹੀ ਅਹਿਨਿਸਿ ਨਾਮੁ ਜਪਹੁ ਰੇ ਪਾਣੀ ਮੈਲੇ ਹਛੇ ਹੋਹੀ!! ੩॥ ਜੇਹੀ ਰੁਤਿ ਕਾਇਆ ਸੁਖੁ ਤੇਹਾ ਤੇਹੋ ਜੇਹੀ ਦੇਹੀ॥ ਨਾਨਕ ਰੁਤਿ ਸੁਹਾਵੀ ਸਾਈ ਬਿਨੁ ਨਾਵੈ ਰੁਤਿ ਕੇਹੀ॥੪॥੧॥"

੨੮. ਆਸਾ ਦੇਸ਼, ਸ਼ੇਖ ਫਰੀਦ ਨਾਲ ਗੋਸ਼ਟ.

ਤਬਿ ਫਿਰਿ ਆਸਾ ਦੇਸ ਕਉ ਆਇਆ ਆਗੇ ਸੇਖ ਫਰੀਦ ਥਾ ਜੰਗਲ ਵਿਚ ਬੈਠਾ,ਤਬਿ ਉਥੇ ਬਾਬਾ ਭੀ ਆਇਆ॥ਤਬ ਸੇਖੁ ਫਰੀਦੁ ਬੋਲਿਆ, *ਅਲ੍ਹ ਅਲਾ ਦਰਵੇਸਤਬਿ ਗੁਰੂ ਬਾਬੇ ਜਬਾਬੁ ਦਿਤਾ ਅਵਾਜੁ ਅਲਹ, ਫਰੀਦ ਜ਼ੁਹਦੀ, ਹਸ ਆਉ ਸੇਖ ਫਰੀਦ ਜੁਹਦੀ, ਅਲਹ ਅਲਹ”। ਤਬ ਦਸਤ ਪੰਜਾਂ ਲੇਕਰ ਬਹਿ ਗਇਆ। ਤਬ ਸੇਖੁ ਫਰੀਦੁ ਬਾਬੇ ਦਾ ਰੂਪੁ ਦੇਖਿ ਕਰ ਬੋਲਿਆ,


*ਇਹ ਪਾਠ ਭਾਈ ਬੰਨੋ ਜੀ ਦੀ ਬੀੜ ਵਿਚੋਂ ਹੈ। ਪਾਠਾਂ ‘ਕਰਤਾ ।