ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/60

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੪੪)

ਡਰਪੈ ਅਤਿ ਡਰਪੈ ਧਰਮ ਰਾਇਆ॥੩॥ ਸਗਲ ਸਮਗੀ ਡਰਹਿ ਬਿਆਪੀ " ਬਿਨੁ ਡਰ ਕਰਣੇ ਹਾਰਾ il ਕਹੁ ਨਾਨਕ ਭਗਤਨ ਕਾ ਸੰਗੀ ਭਗਤ ਸੋਹਹਿ · · ਦਰਬਾਰਾ॥੪॥੧॥

ਤਬਿ ਦੈਤ ਕਾ ਰੂਪੁ ਧਾਰਿ ਆਇਆ|ਚੋਟੀ ਆਸਮਾਨ ਨਾਲ ਕੀਤੀਆਸੁ॥ ਜਿਉ ਜਿਉ ਨੇੜੈ ਆਵੈ, ਤਿਉ ਤਿਉ ਘਟਦਾ ਜਾਵੈਤਬ ਮਨੁਖ ਕਾ-ਸਰੂਪ ਕਹਿਕੇ ਆਇਆ*। ਹਥਿ ਜੋੜਿ ਕਰ ਖੜਾ ਹੋਆ॥ਤਬਿ ਬਾਬੇ ਪੁਛਿਆ, 'ਭਾਈ! ਤੂੰ ਕੌਣ ਹੈਂ?” ਤਬ ਉਨ ਆਖਿਆ, “ਜੀ! ਮੈਨੂੰ ਤੂ ਨਾਹੀ ਜਾਣਦਾ? ਮੈਂ ਕਲਿਜੁਗ ਹਾਂ, ਅਰ ਤੇਰੇ ਮਿਲਨੇ ਨੂੰ ਆਇਆ ਹਾਂ ਤੂੰ ਕਰਤੇ ਪੁਰਖ ਕਾ ਵਜੀਰ ਹੈਂ। ਤਬਿ ਬਾਬੇ ਨੂੰ ਨਿਮਸਕਾਰ ਕੀਤੀ। ਆਖਿਓਸੁ, “ਜੀ ਕਿਛੁ ਮੈਡੇ ਲੇਹੁ, ਮੇਤੇ ਵਚਨਿ ਚਲੁ॥ ਤਬਿ ਗੁਰੁ ਬਾਬੇ ਪੁਛਿਆ, 'ਤੋਂ ਪਾਸ ਕਿਆ ਹੈ?' ਤਾਂ ਕਲਿਜੁਗ ਆਖਿਆ, ਮੇਰੇ ਪਾਸਿ ਸਭੁ ਕਿਛੁ ਹੈ;ਜੇ ਅਖਹੁ ਤਾਂ ਮੋਤੀਆਂ ਦੇ ਮੰਦਰ ਉਸਾਰਹ,ਅਤੇ ਰਤਨਾਂ ਕਾ ਲਾਲਾਂ ਦਾ ਜੜਾਉ ਕਾਰਾਂ, ਅਗਰਚੰਦਨ ਕਾ ਲੇਪੁ ਦੇਵਾਂ ਤਬਿ ਗੁਰੂ ਬੋਲਿਆ, ਸਬਦੁ ਰਾਗੁ ਸੀ ਰਾਗੁ ਵਿਚਿ:- ਰਾਗੁ ਸਿਰੀ ਰਾਗੁ ਮਹਲਾ ਪਹਿਲਾ ਘਰੁ ੧॥ ਮੋਤੀ ਤ ਮੰਦਰ ਊਸਰਹਿ ਰਤਨੀ ਤ ਹੋਹਿ ਜੜਾਉ॥ਕਸਤੂਰਿ ਕੁੰਗੂ ਅਗਰਿ ਚੰਦਨਿ ਲੀਪਿ ਆਵੈ ਚਾਉ॥ ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ॥੧॥ ਹਰਿ ਬਿਨੁ ਜੀਉ ਜਲਿ ਬਲਿ ਜਾਉ॥ ਮੈ ਆਪਣਾ ਗੁਰੁ ਪੁਛਿ ਦੇਖਿਆ ਅਵਰੁ ਨਾਹੀ ਥਾਉ॥੧॥ ਰਹਾਉ॥

ਤਬਿ ਫਿਰਿ ਕਲਿਜੁਗਿ ਆਖਿਆ, 'ਜੋ ਜੀ ਜਵੇਹਰਾ ਦੀ ਧਰਤੀ ਕਰਾਂ, ਅਰੁ ਲਾਲਾਂ ਦਾ ਜੜਾਉ ਕਰਹਾਂ, ਇੰਦਰ ਦੀਆਂ ਮੋਹਣੀਆਂ ਲੈ ਆਵਾਂ। ਤਬਿ ਗੁਰੂ ਜੀ ਪਉੜੀ ਦੂਜੀ ਅਖੀ:

ਧਰਤੀ ਤ ਹੀਰੇ ਲਾਲ ਜੜਤੀ ਪਲਘਿ ਲਾਲਜੜਾਉ॥ਮੋਹਣੀ ਮੁਖਿਮਣੀ ਸੋਹੈ ਕਰੇ ਰੰਗਿ ਪਸਾਉ॥ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ॥੨॥

ਤਬਿ ਕਲਜੁਗਿ ਕਹਿਆ, 'ਜੋ ਜੀ ਏਹੁ ਬੀ ਨਾਹੀ ਲੈਂਦਾ ਤਾਂ ਸਿਧਿ ਲੈ ਜੋ ਰਿਧ ਆਵੇ, ਅਤੇ ਗੁਪਤ ਧਰਤੀ ਵਿਚ ਚਲੁ, ਅਰੁ ਹਜਾਰ ਕੋਹਾਂ ਜਾਇ ਪ੍ਰਗਟ ਹੋਇ। ਤਬਿ ਗੁਰੁ ਪਉੜੀ ਤੀਜੀ ਆਖੀ: ਸਿਧੁ ਹੋਵਾ ਸਿਧਿ ਲਾਈ ਰਿਧਿ ਆਖਾ ਆਉ॥ਗੁਪਤੁ ਪਰਗਟੁ ਹੋਇ ਬੈਸਾ ਲੋਕੁ ਰਾਖੈ ਭਾਉ॥ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ॥੩॥

ਤਬਿ ਕਲਜੁਗਿ ਆਖਿਆ, “ਕਛੁ ਲੇਵਹੁ,ਸੁਲਤਾਨ ਹੋਵਹੁ,ਰਾਜੁ ਕਰਹੁ॥ ਤਬਿ ਗੁਰੂ ਚਉਥੀ ਪਉੜੀ ਕਹੀ:


*ਮਨਖ”ਤੋਂ”ਆਇਆ ਤਕ ਦਾ ਪਾਠ ਹਾਂ: ਬਾ: ਨ: ਦਾ ਹੈ। ਤਬ ਬਾਬੇ”ਤੋਂ”ਨਿਮਸਕਾਰ ਕੀਤੀਤਕ ਦਾ ਪਾਠ ਹਾਫਜ਼ਾਬਾਦੀ ਨੁਸਖੇ ਦਾ ਹੈ।