ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/55

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੩੯)

ਤਿਨ ਮਤਿ ਤਿਨ ਪਤਿ ਤਿਨ ਧਨੁ ਪਲੈ ਜਿਨ ਹਿਰਦੈ ਰਹਿਆ ਸਮਾਇ॥ ਤਿਨਕਾ ਕਿਆ ਸਾਲਾਹਣਾ ਅਵਰ ਸੁਆਲਿਹੁ ਕਾਇ॥ ਨਾਨਕ ਨਦਰੀ ਬਾਹਰੇ ਰਾਚਹਿ ਦਾਨਿ ਨ ਨਾਇ॥੪॥੪॥ ਸਲੋਕ ਮਃ ੧॥ ਗਿਆਨੁ ਵਿਹੁਣਾ ਗਾਵੈ ਗੀਤ॥ ਭੁਖੇ ਮੁਲਾਂ ਘਰੇ ਮਸੀਤਿ॥ ਮਖਟੁ ਹੋਇਕੇ ਕੰਨ ਪੜਾਏ॥ ਫਕਰੁ ਕਰੇ ਹੋਰੁ ਜਾਤਿ ਗਵਾਏ॥ ਗੁਰੁ ਪੀਰੁ ਸਦਾਏ ਮੰਗਣ ਜਾਇ॥ਤਾਕੈ ਮੂਲਿ ਨ ਲਗੀਐ ਪਾਇ॥ ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ*॥੧॥ | ਤਾਂ ਗੁਰੂ ਦੀ ਖੁਸ਼ੀ ਹੋਈ, ਓਥਹੁ ਰਵਦੇ ਰਹੈ। ਬੋਲਹੁ ਵਾਹਿਗੁਰੂ

੨੩, ਨੂਰ ਸ਼ਾਹ ਨਿਸਤਾਰਾ,

ਅਰੂਪ ਤਬ ਕਉਰੁ ਦਿਸ ਆਇ ਨਿਕਲੇ। ਤਬਿ ਏਕ ਦਿਨ ਮਰਦਾਨੇ ਨੂੰ ਭੁਖ • ਲਗੀ, ਤਾਂ ਮਰਦਾਨੇ ਕਹਿਆ, “ਜੀ ਪਾਤਸਾਹ! ਹੁਕਮ ਹੋਵੇ ਤਾਂ ਸਹਰ ਵਿਚ ਜਾਈਂ। ਤਬ ਬਾਬੇ ਕਹਿਆ, “ਮਰਦਾਨਿਆਂ! ਇਹ ਕਾਵਰੂ ਦੇਸ ਹੈ; ਤ੍ਰਿਆ ਰਾਜ ਹੈ; ਤੂੰ ਜਾਣਾ ਹੈ ਤਾਂ ਜਾਹਤਬ ਮਰਦਾਨਾ ਉਠ ਗਇਆ,ਜਾਇ ਕਰ ਏਕ ਤ੍ਰੀਮਤ ਦੇ ਦਰਿ ਖੜਾ ਹੋਆ, ਓਸ ਬੁਲਾਇ ਲੀਆ, ਪੁਛਿਓਸੁ। ਖਾਣੇ ਕਉ ਲੱਗਾ ਮੰਗਣ। ਤਬ ਉਸ ਤ੍ਰੀਮਤ ਅੰਦਰ ਬੁਲਾਇਆ ਜਾਂ ਅੰਦਰ ਗਇਆ¢ ਤਬਿ ਧਾਗਾ ਬੰਨਿ ਕਰਿ ਮੇਢਾ ਕਰਿ ਬੈਠਲਾਇਆ। ਬੰਨਿ ਕਰਿ ਪਾਣੀ ਨੂੰ ਗਈ। ਤਬਿ ਬਾਬਾ ਅੰਤਰ ਧਿਆਨ ਕਰਕੇ ਵੇਖੇ ਤਾਂ ਮਰਦਾਨਾ ਮੇਢਾ ਹੋਇਆ ਹੈ। ਤਬਿ ਬਾਬਾ ਆਇਆ। ਤਬ ਬਾਬੇ ਵਲੋਂਦੇਖਿ ਕਰ ਲਗਾ ਮੇਆਣਿ। ਤਬ ਓਹੁ ਘੜਾ ਲੋਕਰਿ ਆਈ, ਤਾਂ ਗੁਰੂ ਨਾਨਕ ਓਹ ਪਛੀ, ਆਖਿਆ, ਅਸਾਡਾ ਆਦਮੀ ਇਥੇ ਆਇਆ ਹੈ? ਤਬਿ ਉਸਿ ਕਹਿਆ, ਇਥੇ ਕੋਈ ਨਾਹੀਂ ਆਇਆ,ਦੇਖਿ ਲੈ। ਤਬਿ ਬਾਬਾ ਬੋਲਿਆ:


*ਸੀ ਗੁਰੂ ਗ੍ਰੰਥ ਸਾਹਿਬ ਜੀ ਵਾਲਾ ਸ਼ੁੱਧ ਪਾਠ ਅਸਾਂ ਉਤੇ ਦਿਤਾ ਹੈ,ਜਨਮ ਸਾਖੀ ਵਿਚ ਜੋ ਪਾਠ ਲੋਕਾਂ ਦੀ ਜ਼ਬਾਨੀ ਵਿਗੜਦਾ ਮਨੋਕਤ ਹੋ ਗਿਆ ਹੈ ਉਹ ਇਹ ਹੈ:ਸਲੋਕ॥ਬਲਦ ਮਸਾਇਕ ਹਾਲੀ ਸਥਿਧਰਤਿ ਕਤੇਬਾਂ ਓੜੀ ਲੱਚੋਟੀ ਕਾ

ਪਰਸਉ ਅੱਡੀ ਜਾਇ॥ ਕਾ ਖਟਿਆ ਸਭ ਕੋ ਖਾਇਘਾਲਿ ਖਟਿ | ਕਿਛੁ ਹਥਹੁ ਦੇਇ॥ਨਾਨਕ ਰਾਹੁ ਪਛਾਨੈ ਸੋਇ॥੧॥ ਤਾਂ ਮਰਦਾਨੇ ਕਹਿਆ...ਤੋਂ...ਤਬ ਮਰਦਾਨਾ’ਤਕ ਦਾ ਪਾਠ ਹਾਂ: ਬਾਦਾਹੈ। ' ਮੰਗਣ.ਤੋਂ..ਗਇਆ ਤਕ ਦਾ ਪਾਠ ਹਾ: ਨਸਖੇ ਦਾ ਹੈ, ਵਲੈਤ ਵਾਲੇ ਨੁਸਖੇ ਵਿਚ ਲੰਗਨਿ ਪਾਠ ਹੈ। A“ਤਬ ਬਾਬਾ.ਤੋਂ...ਹੋਇਆ ਹੈ` ਤਕ ਦਾ ਪਾਠ ਹਾਬਾ: ਨਸਖੇ ਦਾ ਹੈ। Beਤਬ ਬਾਬੇ ਵਲੋਂ ਪਾਠ ਹਾਬਾਨੁਸਖੇ ਦਾ ਹੈ।