ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/51

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੩੫)

ਤਬਿ ਬਾਬਾ ਤੇ ਮਰਦਾਨਾ ਓਥਹੁ ਚਲੇ।

੨੦. ਪਾਲੀ ਨੂੰ ਪਾਤਸ਼ਾਹੀ.

ਤਬਿ ਰਾਹ ਵਿਚ ਇਕ ਚੰਣਿਆਂ ਦੀ ਵਾੜੀ ਆਈਓਸੁ। ਤਬਿ ਪਾਲੀ ਉਸ ਕਾ ਲਗਾ ਹੋਲਾਂ ਕਰਣਿ। ਤਬਿ ਮਰਦਾਨੇ ਕੇ ਜੀਅ ਆਈ 'ਜੋ ਬਾਬਾ ਚਲੇ ਤਾਂ ਦੁਇਕ ਬੂਟੇ ਲੈਹਿ। ਤਬਿ ਬਾਬਾ ਮੁਸਕਾਇਆ, ਜਾਇ ਬੈਠੇ। ਤਬ ਉਸ ਪਾਲੀ ਹੋਲੋਂ ਅਗੇ ਆਣਿ ਰਖੈ। ਤਬ ਬਾਬੇ ਮਰਦਾਨੇ ਨੁ ਦੇਤੋ। ਤਾਂ ਉਸ ਲੜਕੇ ਦੇ ਜੀਅ ਆਈ,-ਜੁ ਕਿਛੁ ਘਰਿ ਤੇ ਲੈ ਆਵਾਂ, ਫ਼ਕੀਰਾਂ ਦੇ ਮੁਹਿ ਪਾਵਣ ਤਾਂਈਤਬਿ ਓਹੁ ਉਠਿ ਚਲਿਆ ਤਾਂ ਬਾਬੇ ਪੁਛਿਆ | ਤਾਂ ਆਖਿਓਸੁ, ਜੀ ਕੁਛੁ ਘਰੋਂ ਲੇ ਆਵਾਂ, ਤੇਰੇ ਮੁਹ ਪਾਵਣ ਤਾਈਂ। ਤਾਂ ਗੁਰੂ ਨਾਨਕ ਸਲੋਕ ਦਿਤਾ:ਸਲੋਕ॥ ਸਥਰੁ ਤੇਰਾ ਲੇਫੁ ਨਿਹਾਲੀ ਭਾਉ ਤਰਾਂ ਪਕਵਾਨੁ॥ ਨਾਨਕ ਸਿਫਤੀ ਤ੍ਰਿਪਤਿਆ ਬਹੁ ਰੇ ਸੁਲਤਾਨ॥੧॥

ਤਬਿ ਪਾਤਸਾਹੀ ਮਿਲੀ ਚਣਿਆਂ ਦੀ ਮੁਠ ਦਾ ਸਦਕਾ। ਤਬਿ ਬਾਬਾ ਉਥਹੁ ਰਵਦਾ ਰਹਿਆ

੨੧. ਮੁਹਰਾਂ ਦੇ ਕੋਲੇ ਤੇ ਸੂਲੀ ਦੀ ਸੂਲ.

ਤਾਂ ਮਰਦਾਨੇ ਆਖਿਆ, “ਜੀ, ਕਿਥਾਉ ਬੈਠੀਐ ਚਉਮਾਸਾ? ਤਬਿ ਬਾਬੇ ਆਖਿਆ, “ਭਲਾ ਹੋਵੇਗਾ, ਜੇ ਕੋਈ ਗਾਉਂ ਆਵੈ ਤਹਾਂ ਬੈਠਣ। ਤਬਿ ਸਹਰ ਤੇ ਕੋਸ ਏਕੁ ਉਪਰਿ ਆਇ ਬੈਠੇ ਗਾਉ ਵਿਚਿ। ਤਬਿ ਉਸ ਗਾਉ ਵਿਚਿ ਏਕਸ ਖਤੀ ਦੀ ਲਗ: ਆਹੀ। ਉਹ ਇਕ ਦਿਨ ਆਇ ਦਰਸਨਿ ਦੇਖਣੇ ਆਇਆ। ਦਰਸਨ ਦੇਖਣੇ ਨਾਲ ਨਿਤਾਪ੍ਰਤਿ ਆਵੈ ਸੇਵਾ ਕਰਨਿ। ਤਬਿ ਇਕ ਦਿਨੇ ਨੇਮੁ ਕੀਤੋਸ, ਜੋ ਦਰਸਨ ਬਿਨਾ ਲੇਨਾ ਕਿਛੁ ਨਾਹੀ ਜਲੁ ਪਾਨੁ।

ਤਬਿ ਏਕਨਿ ਪਾਸਲੇ ਹਟਵਾਣੀਏ ਪੁਛਿਆ, “ਜੋ ਭਾਈ ਜੀ, ਤੂੰ ਨਿਤਾਪ੍ਰਤਿ ਕਿਉਂ ਜਾਂਦਾ ਹੈਂ ਗਾਉਂ? ਆਗੈ ਕਿਤੈ ਸੰਜੋਗ ਪਾਇ ਜਾਂਦਾ ਸਹਿB। ਤਾਂ ਉਨਿ ਸਿਖ ਆਖਿਆ, "ਭਾਈ ਜੀ! ਇਕ ਸਾਧੂ ਆਇ ਰਹਿਆ ਹੈ, ਉਸਕੇ ਦਰਸਨਿ ਜਾਂਦਾ ਹਾਂ। ਤਬਿ ਉਸ ਕਹਿਆ, ਉਸਕਾ ਦਰਸਨੁ ਮੈਨੂੰ ਭੀ ਕਰਾਇਬਿ ਉਸ ਸਿਖ ਕਿਹਾ, “ਜੀ ਤੁਸੀ ਬੀ ਕਰਹੁC। ਤਬਿ ਇਕ ਦਿਨ ਉਹ ਭੀ ਨਾ


*ਉਸ ਪਦ ਹਾ:ਬਾ ਵਾਲੀ ਸਾਖੀ ਦਾ ਹੈ।

ਹਾ:ਬਾਵਾਲੇ ਨੁਸਖੇ ਵਿਚ ਲਿਖਿਆ ਹੈ ਕਿ ਤਬ ਬਾਬਾ ਤੇ ਮਰਦਾਨਾ ਦੋਵੇਂ ਉਥੇ ਬੈਠ ਗਏ। ਇਹ ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਹੀਂ ਹੈ। ਨੇਹਾਬਾ:ਨੁਸਖੇ ਵਿਚ ਪਾਠ ਹੈ ਲਾਗ ਪੱਥਰ ਦੇ ਛਾਪੇ ਵਿਚ ਹੈ ਲਗਨ। Bਸਹਿਪਾਠ ਹਾ:ਬਾਨ ਦਾ ਹੈ। Cਤਬ...ਕਹੁਤਕ ਹਾਬਾ:ਨ:ਪਾਠਹੈ।